ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਪੱਤਰਕਾਰ ਸੁਜਾਤ...

    ਪੱਤਰਕਾਰ ਸੁਜਾਤ ਬੁਖਾਰੀ  ਦੀ ਹੱਤਿਆ ਦੇ ਵਿਰੋਧ ‘ਚ ਕੈਡਲ ਮਾਰਚ ਕੱਢਿਆ

    Protest, Against, Journalist, Sujath Bokhari, Assassination, Kedal, March

    ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਟਿਆਲਾ ਮੀਡੀਆ ਕਲੱਬ ਵੱਲੋਂ ਸ੍ਰੀਨਗਰ ਦੇ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੀ ਹੱਤਿਆ ਦੇ ਵਿਰੋਧ ਵਿੱਚ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਗਿਆ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਗਗਨਦੀਪ ਕੌਰ ਤੇਜਾਂ ਦੀ ਅਗਵਾਈ ਵਿੱਚ ਕੱਢੇ ਇਸ ਕੈਂਡਲ ਮਾਰਚ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇਸ ਹੱਤਿਆ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦਿਆਂ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਅਤੇ ਪੱਤਰਕਾਰਾ ਉੱਪਰ ਲਗਾਤਾਰ ਹੋ ਰਹੇ ਹਮਲਿਆਂ ਸਬੰਧੀ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਗਿਆ।

    ਇਸ ਮੌਕੇ ਪ੍ਰਧਾਨ ਤੇਜਾ ਨੇ ਕਿਹਾ ਕਿ ਆਪਣੀ ਕਲਮ ਰਾਹੀਂ ਅਸਮਾਜਿਕ ਤੱਤਾਂ ਨੂੰ ਨੰਗਾ ਕਰਨ ਵਾਲੇ ਪੱਤਰਕਾਰਾਂ ਉੱਪਰ ਲਗਾਤਾਰ ਹਮਲੇ ਵੱਧ ਰਹੇ ਹਨ ਅਤੇ ਉਨ੍ਹਾਂ ਦੀ ਕਲਮ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੱਤਰਕਾਰ ਨਿੱਡਰ ਅਤੇ ਅਡੋਲ ਹੋ ਕੇ ਆਪਣੇ ਪੱਤਰਕਾਰੀ ਦਾ ਫਰਜ਼ ਅਦਾ ਕਰ ਰਹੇ ਹਨ ਪਰ ਪਰ ਸਮਾਜ ਵਿਰੋਧੀਆਂ ਨੂੰ ਇਹ ਨਾਗਵਾਰ ਸਾਬਤ ਹੋ ਰਿਹਾ ਹੈ ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਨਿਧੜਕ ਹੋ ਕੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਖੁੱਲ੍ਹ ਕੇ ਲਿਖ ਸਕਣ ਅਤੇ ਇੱਕ ਚੰਗੇ ਨਰੋਏ ਸਮਾਜ ਦੀ ਸਿਰਜਨਾ ਹੋ ਸਕੇ।

    LEAVE A REPLY

    Please enter your comment!
    Please enter your name here