4ਜੀ ਨਾਲੋਂ 10 ਗੁਣਾ ਤੇਜ਼ 5ਜੀ ਸਪੈਕਟ੍ਰਮ ਨਿਲਾਮੀ ਨੂੰ ਕੈਬਨਿਟ ਦੀ ਹਰੀ ਝੰਡੀ

5G-696x340

4ਜੀ ਨਾਲੋਂ 10 ਗੁਣਾ ਤੇਜ਼ 5ਜੀ ਸਪੈਕਟ੍ਰਮ ਨਿਲਾਮੀ ਨੂੰ ਕੈਬਨਿਟ ਦੀ ਹਰੀ ਝੰਡੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੀਐਮ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਦੇਸ਼ ਵਿੱਚ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੂਰਸੰਚਾਰ ਮੰਤਰਾਲੇ ਦੇ ਪ੍ਰਸਤਾਵ ਮੁਤਾਬਕ ਅਗਲੇ 20 ਸਾਲਾਂ ਲਈ 72 ਗੀਗਾ ਹਰਟਜ਼ ਦੇ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀ। ਨਿਲਾਮੀ ਵਿੱਚ ਕਾਮਯਾਬ ਹੋਣ ਵਾਲੀਆਂ ਕੰਪਨੀਆਂ ਹੀ 5ਜੀ ਸੇਵਾ ਪ੍ਰਦਾਨ ਕਰਨ ਦੀਆਂ ਹੱਕਦਾਰ ਹੋਣਗੀਆਂ। ਇਸ ਦੇ ਨਾਲ ਹੀ ਇਕ ਹੋਰ ਵੱਡੀ ਗੱਲ ਇਹ ਹੈ ਕਿ ਇਹ ਮੌਜੂਦਾ ਸਰਵਿਸ 4ਜੀ ਤੋਂ 10 ਗੁਣਾ ਜ਼ਿਆਦਾ ਸਪੀਡ ਵਾਲੀ ਹੋਵੇਗੀ।

ਹਾਲਾਂਕਿ ਇਹ ਸਰਵਿਸ ਕਦੋਂ ਸ਼ੁਰੂ ਹੋਣ ਵਾਲੀ ਹੈ, ਇਸ ਦੀ ਤਾਰੀਕ ਤੈਅ ਨਹੀਂ ਕੀਤੀ ਗਈ ਹੈ। ਪਰ ਨਿਲਾਮੀ ਵਿੱਚ ਕਾਮਯਾਬ ਹੋਣ ਵਾਲੀਆਂ ਕੰਪਨੀਆਂ ਨੂੰ 6 ਮਹੀਨੇ ਤੋਂ 1 ਸਾਲ ਦੇ ਅੰਦਰ ਸੇਵਾਵਾਂ ਸ਼ੁਰੂ ਕਰਨੀਆਂ ਪੈਣਗੀਆਂ। ਇਸ ਸਬੰਧੀ ਕਈ ਟੈਲੀਕਾਮ ਕੰਪਨੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਨ੍ਹਾਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਨਾ ਸਿਰਫ਼ ਲੋਕਾਂ ਦੇ ਕੰਮ ਆਸਾਨੀ ਨਾਲ ਹੋ ਸਕਣਗੇ, ਸਗੋਂ ਮਨੋਰੰਜਨ ਅਤੇ ਸੰਚਾਰ ਦੇ ਖੇਤਰ ਵਿੱਚ ਵੀ ਬਹੁਤ ਕੁਝ ਬਦਲ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ