ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Ranbir Singh ...

    Ranbir Singh Gangwa: ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਡੇਰਾ ਸੱਚਾ ਸੌਦਾ ਲਈ ਆਖੀ ਬੜੀ ਸੋਹਣੀ ਗੱਲ

    Ranbir Singh Gangwa
    Ranbir Singh Gangwa: ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਡੇਰਾ ਸੱਚਾ ਸੌਦਾ ਲਈ ਆਖੀ ਬੜੀ ਸੋਹਣੀ ਗੱਲ

    Ranbir Singh Gangwa: ਮੈਨੂੰ ਮਾਣ ਹੈ ਮੈਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹਾਂ : ਗੰਗਵਾ

    • ਘੁਮਿਆਰ ਧਰਮਸ਼ਾਲਾ ਵਿਖੇ ਹੋਏ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ | Ranbir Singh Gangwa

    Ranbir Singh Gangwa: ਸਰਸਾ (ਸੁਨੀਲ ਵਰਮਾ) ਸੂਬੇ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਮੰਤਰੀ ਰਣਬੀਰ ਗੰਗਵਾ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਇੱਕ ਸੁਆਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਮੈਂ ਜਿਸ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹਾਂ, ਉਹ ਸੰਸਥਾ ਮਾਨਵਤਾ ਦੀ ਭਲਾਈ ਲਈ ਕੰਮ ਕਰਦੀ ਹੈ।

    Ranbir Singh Gangwa

    ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਬਹੁਤ ਚੰਗੀਆਂ ਹਨ ਅਤੇ ਪੂਜਨੀਕ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਰੋੜਾਂ ਲੋਕ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸਰਸਾ ਦੇ ਸੰਸਥਾਪਕ ਬਾਬਾ ਸਰਸਾਈਂ ਨਾਥ ਜੀ ਦੇ ਸਥਾਪਨਾ ਦਿਵਸ ਅਤੇ ਹਿੰਦੂ ਨਵੇਂ ਸਾਲ ਦੀਆਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ ਐਤਵਾਰ ਨੂੰ ਰਾਣੀਆਂ ਰੋਡ ’ਤੇ ਘੁਮਿਆਰ ਧਰਮਸ਼ਾਲਾ ਵਿਖੇ ਹੋਏ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ।

    Read Also : Welfare Work: ਮਾਤਾ ਸੁਖਦੇਵ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

    ਇਸ ਤੋਂ ਪਹਿਲਾਂ ਉਨ੍ਹਾਂ ਨੇ ਧਰਮਸ਼ਾਲਾ ਦੇ ਵਿਹੜੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸੂਰਤਗੜ੍ਹ ਦੇ ਵਿਧਾਇਕ ਅਤੇ ਮਾਟੀ ਕਲਾ ਬੋਰਡ ਰਾਜਸਥਾਨ ਦੇ ਸਾਬਕਾ ਚੇਅਰਮੈਨ ਡੂੰਗਰ ਰਾਮ ਗੇਦਰ, ਮਾਟੀ ਕਲਾ ਬੋਰਡ ਰਾਜਸਥਾਨ ਦੇ ਚੇਅਰਮੈਨ ਪ੍ਰਹਿਲਾਦ ਟਾਕ, ਐੱਚਐੱਲਆਰਡੀਸੀ ਹਰਿਆਣਾ ਦੇ ਸਾਬਕਾ ਚੇਅਰਮੈਨ ਅਸ਼ੋਕ ਵਰਮਾ, ਮਾਟੀ ਕਲਾ ਬੋਰਡ ਹਰਿਆਣਾ ਦੇ ਸਾਬਕਾ ਚੇਅਰਮੈਨ ਗੁਰੂਦੇਵ ਸਿੰਘ ਰਾਹੀ, ਪ੍ਰੋ. ਆਰਸੀ ਲਿੰਬਾ, ਮਦਨ ਵਰਮਾ ਸਮੇਤ ਜ਼ਿਲ੍ਹਾ ਕੁਮਹਾਰ ਸਭਾ ਸਰਸਾ ਦੇ ਅਧਿਕਾਰੀ ਅਤੇ ਸਮਾਜ ਦੇ ਪਤਵੰਤੇ ਸੱਜਣ ਮੌਜ਼ੂਦ ਸਨ।