ਸਾਡੇ ਨਾਲ ਸ਼ਾਮਲ

Follow us

17.1 C
Chandigarh
Friday, February 13, 2026
More
    Home ਸੂਬੇ ਪੰਜਾਬ ਭਾਦਸੋਂ ’ਚ ਪਹਿ...

    ਭਾਦਸੋਂ ’ਚ ਪਹਿਲੀ ਵਾਰ ਪਹੁੰਚਣ ਤੇ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਦਾ ਸਨਮਾਨ

    Cabinet Minister Gurkeerat Sachkahoon

    ਭਾਦਸੋਂ ’ਚ ਪਹਿਲੀ ਵਾਰ ਪਹੁੰਚਣ ਤੇ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਦਾ ਸਨਮਾਨ

    ਸੂਬੇ ਦੇ ਵਿਕਾਸ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ- ਕੋਟਲੀ

    (ਸੁਸ਼ੀਲ ਕੁਮਾਰ) ਭਾਦਸੋਂ । ਵਣਜ ਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਭਾਦਸੋਂ ਵਿਖੇ ਪੁੱਜਣ ਤੇ ਜਲ ਸਰੋਤ ਵਿਭਾਗ ਦੇ ਚੇਅਰਮੈਨ ਹਰਵਿੰਦਰ ਸਿੰਘ ਖਨੌੜਾ ਅਤੇ ਸਮੁੱਚੀ ਟੀਮ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਕੋਟਲੀ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਕਾਂਗਰਸ ਪਾਰਟੀ ਪੂਰੀ ਤਰਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਵਿਕਾਸ਼ੀਲ ਯੋਜਨਾਵਾਂ ਨਾਲ ਰਿਕਾਰਡ ਵਿਕਾਸ ਹੋਇਆ ਹੈ। ਕੋਟਲੀ ਨੇ ਕਿਹਾ ਕਿ ਉਦਯੋਗੀਕਰਨ ਖੁਸ਼ਹਾਲੀ ਲਈ ਸਰਕਾਰ ਦੁਆਰਾ ਸਕੀਮਾਂ ਚਲਾਈਆਂ ਜਾ ਰਹੀਆ ਹਨ ਜਿਸ ਨਾਲ ਸਮੁੱਚੇ ਸੂਬੇ ਅੰਦਰ ਉਦਯੋਗ ਨੂੰ ਉਤਸ਼ਾਹ ਮਿਲੇਗਾ। ਇਸ ਮੌਕੇ ਸਵਾਗਤ ਕਰਦੇ ਹੋਏ ਚੇਅਰਮੈਨ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਸਵ. ਬੇਅੰਤ ਸਿੰਘ ਦੇ ਪਰਿਵਾਰ ਨੂੰ ਕੈਬਨਿਟ ਵਿਚ ਜਿੰੰਮੇਵਾਰੀ ਦੇ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੋ ਫੈਸਲਾ ਕੀਤਾ ਹੈ ਉਹ ਅਤਿ ਸਲਾਘਾਯੋਗ ਹੈ ।

    ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੁਆਰਾ ਜੋ ਜੋ ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ । ਇਸ ਮੌਕੇ ਚੇਅਰਮੈਨ ਖਨੌੜਾ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਕੋਟਲੀ ਦਾ ਸਨਮਾਨ ਵੀ ਕੀਤਾ। ਇਸ ਮੌਕੇ ਬੀ.ਸੀ ਵਿੰਗ ਦੇ ਜਰਨਲ ਸਕੱਤਰ ਭਗਵੰਤ ਸਿੰਘ ਮਣਕੂ, ਅਮਿਤ ਕੋਹਲੀ, ਜਸਵਿੰਦਰ ਸਿੰਘ ਜੱਜੀ, ਨੇਤਰ ਸਿੰਘ ਸਰਪੰਚ ਘੁੰਡਰ,ਹਰਬੰਸ ਸਿੰਘ ਰੈਸਲ,ਮਨੋਜ ਗਰਗ ,ਡਿੰਪਲ ਅਗਰਵਾਲ,ਮਨੋਜ ਕੁਮਾਰ ਸੂਦ ,ਹੰਸ ਸਿੰਘ ਰਾਮਗੜ,ਦਰਸ਼ਨ ਸਿੰਘ ਮਾਂਗੇਵਾਲ, ਜਤਿੰਦਰ ਸਿੰਘ ਬੰਟੀ, ਸੁਖਵੀਰ ਸਿੰਘ ਪੰਧੇਰ,ਗੁਰਦੀਪ ਸਿੰਘ ਹਲੋਤਾਲੀ, ਅ੍ਰਮਿਤਪਾਲ ਸਿੰਘ ਗਰੇਵਾਲ,,ਹਰਪ੍ਰੀਤ ਸਿੰਘ,ਗੁਰਮੀਤ ਸਿੰਘ, ਬਲਜਿੰਦਰ ਸਿੰਘ,ਪਵਨਪ੍ਰੀਤ ਸਿੰਘ ਗਰਚਾ, ਅਮਰੀਸ਼ ਸਿੰਘ ਜਸੋਮਾਜਰਾ,ਨਾਜਰ ਸਿੰਘ ਘੁੰਡਰ,ਬਿੰਦਰ ਸਿੰਘ ਜਸੋਮਾਜਰਾ ,ਸੁਰਜੀਤ ਸਿੰਘ ਦਰਗਾਪੁਰ, ਰਾਜਵੀਰ ਸਿੰਘ,ਜਸਵਿੰਦਰ ਸਿੰਘ,ਜਸਪ੍ਰੀਤ ਸਿੰਘ,ਪਰਦੀਪ ਸਿੰਘ ਜਿੰਦਲਪੁਰ, ਗੋਪਾਲ ਸਿੰਘ,ਡਾ.ਦਰਸਨ ਸਿੰਘ,ਧਰਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜਰ ਸਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ