ਮਲੋਟ ਸ਼ਹਿਰ ਦੇ ਨਕਸ਼ੇ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਘੁੰਡ ਚੁਕਾਈ

Map
ਮਲੋਟ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਕਸ਼ੇ ਦੀ ਘੁੰਡ ਚੁਕਾਈ ਕਰਦੇ ਹੋਏ। ਤਸਵੀਰ:  ਮਨੋਜ

(ਮਨੋਜ) ਮਲੋਟ। ਮਲੋਟ ਸ਼ਹਿਰ ਨੂੰ 16 ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਸੈਕਟਰਾਂ ਵਿੱਚ ਵੰਡੇ ਗਏ ਸ਼ਹਿਰ ਦੇ ਨਕਸ਼ੇ ਦੀ ਅੱਜ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪਣੇ ਨਿਵਾਸ ਸਥਾਨ ’ਤੇ ਨਕਸ਼ੇ ਦੀ ਘੁੰਡ ਚੁਕਾਈ ਦੀ ਰਸਮ ਅਦਾ ਕਰਦੇ ਹੋਏ ਸੈਕਟਰਾਂ ਸੰਬੰਧੀ ਤੇ ਇਸ ਨਾਲ ਸ਼ਹਿਰ ਵਾਸੀਆਂ ਨੂੰ ਹੋਣ ਨਾਲ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। Map

ਇਸ ਮੌਕੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਦੀਆ ਹੱਦਾਂ ਵਿੱਚ ਵਾਧਾ ਹੋਣ ਕਾਰਨ ਆਮ ਸ਼ਹਿਰੀਆਂ ਦੇ ਘਰਾਂ ਦੇ ਪਤੇ ਬਦਲ ਜਾਂਦੇ ਹਨ। ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਮਲੋਟ ਦੀ ਸਾਰੀ ਹੱਦਬੰਦੀ ਨੂੰ 16 ਸੈਕਟਰਾਂ ਵਿੱਚ ਵੰਡਿਆ ਗਿਆ ਹੈ। Map

Map
ਮਲੋਟ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਕਸ਼ੇ ਦੀ ਘੁੰਡ ਚੁਕਾਈ ਕਰਦੇ ਹੋਏ। ਤਸਵੀਰ:  ਮਨੋਜ

ਇਹ ਵੀ ਪੜ੍ਹੋ : ਠੰਢ ਨੇ ਠਾਰੇ ਲੋਕਾਂ ਦੇ ਹੱਡ, ਕੰਮ ਕਾਰ ਹੋਇਆ ਪ੍ਰਭਾਵਿਤ

ਐਸਡੀਐਮ ਮਲੋਟ ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਲੰਬੀ ਵੱਲ ਨੂੰ ਸੜਕ ਜਾਂਦੀ ਹੈ ਇਸ ਨੂੰ ਅਸੀਂ ਮੱਧਿਆ ਮਾਰਗ ਮੰਨਿਆਂ ਅਤੇ ਸੜਕ ਦੇ ਦੋਵੇਂ ਪਾਸੇ 8-8 ਸੈਕਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਸੈਕਟਰ ਦਾ ਨਕਸ਼ਾ, ਹਰੇਕ ਸੈਕਟਰ ਵਿੱਚ ਪ੍ਰਮੁੱਖ ਥਾਵਾਂ ’ਤੇ ਲਗਾਇਆ ਜਾਵੇਗਾ ਅਤੇ ਸੈਕਟਰ ਦੇ ਪ੍ਰਮੁੱਖ ਸਥਾਨਾਂ ਨੂੰ ਨਕਸ਼ੇ ਦੇ ਨਾਲ ਹੇਠਾਂ ਵੱਖਰੇ ਤੌਰ ’ਤੇ ਦਰਸਾਇਆ ਜਾਵੇਗਾ।