ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News ਕੈਬਨਿਟ ਮੰਤਰੀ ...

    ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਰੀਜ਼ਾਂ ਨੂੰ ਦਿੱਤਾ ਦੀਵਾਲੀ ਤੋਹਫਾ

    Dr. Baljit Kaur
    Dr. Baljit Kaur

    25 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਚਿੱਟੇ ਮੋਤੀਏ ਦੇ ਮੁਫਤ ਆਪ੍ਰੇਸ਼ਨ ਕਰਵਾਏ

    (ਰਾਜ ਕੁਮਾਰ) ਸ੍ਰੀ ਮੁਕਤਸਰ ਸਾਹਿਬ। ਅੱਖਾਂ ਦੇ ਰੋਗਾਂ ਦੇ ਮਾਹਿਰ ਤੇ ਸੂਬੇ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ (Dr. Baljit Kaur) ਨੇ 25 ਮਰੀਜਾਂ ਦੇ ਚਿੱਟੇ ਮੋਤੀਏ ਦੇ ਮੁਫਤ ਆਪ੍ਰੇਸਨ ਕਰਕੇ ਉਹਨਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ। ਜਿਕਰਯੋਗ ਹੈ ਕਿ ਬੀਤੇ ਦਿਨੀਂ ਸਥਾਨਕ ਬੱਸ ਸਟੈਂਡ ਕੋਲ ਮੌਜੂਦ ਡਾਕਟਰ ਬਲਜੀਤ ਆਈ ਕੇਅਰ ਸੈਂਟਰ (ਧਾਲੀਵਾਲ ਬੱਚਿਆਂ ਦਾ ਹਸਪਤਾਲ) ਵਿਖੇ ਲਗਾਏ ਅੱਖਾਂ ਦੇ ਮੁਫਤ ਜਾਂਚ ਤੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕੈਂਪ ਮੌਕੇ ਉਹਨਾਂ ਖੁਦ 1500 ਮਰੀਜਾਂ ਦੀ ਜਾਂਚ ਕੀਤੀ ਸੀ।

    ਇਹ ਕੈਂਪ ਰਬਾਬ ਐਜੂਕੇਸਨਲ ਵੈਲਫੇਅਰ (ਰਜਿ:) ਤੇ ਸੰਕਲਪ ਐਜੂਕੇਸਨਲ ਵੈਲਫੇਅਰ ਸੁਸਾਇਟੀ (ਰਜਿ) ਦੇ ਸਹਿਯੋਗ ਸਦਕਾ ਲਾਇਆ ਗਿਆ ਸੀ। ਇਸ ਮੌਕੇ ਕੀਤੀ ਜਾਂਚ ਮੌਕੇ 100 ਲੋੜਵੰਦ ਚਿੱਟੇ ਮੋਤੀਏ ਦੇ ਮਰੀਜਾਂ ਨੂੰ ਮੁਫਤ ਆਪ੍ਰੇਸਨ ਕਰਨ ਲਈ ਚੁਣਿਆ ਗਿਆ ਸੀ। ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਅਧੀਨ ਲਾਏ ਇਸ ਮੁਫਤ ਆਪ੍ਰੇਸਨ ਕੈਂਪ ਮੌਕੇ ਸੰਕਲਪ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਆਪ੍ਰੇਸਨ ਥੀਏਟਰ ਵਿੱਚ ਕੀਤੇ ਇਹ 25 ਆਪ੍ਰੇਸਨ ਕਾਮਯਾਬੀ ਨਾਲ ਸਿਰੇ ਚੜੇ ਜਦਕਿ ਬਾਕੀ ਬਚੇ ਆਪ੍ਰੇਸ਼ਨ ਵੀ ਜਲਦੀ ਹੀ ਕੀਤੇ ਜਾਣਗੇ।

    ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

    ਪੱਟੀਆਂ ਖੋਲ੍ਹਣ ਸਮੇਂ ਡਾਕਟਰ ਬਲਜੀਤ ਕੌਰ (Dr. Baljit Kaur) ਨੇ ਸਾਰੇ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਤੇ ਪੂਰਾ ਚਾਨਣਾ ਪਾਇਆ, ਉਹਨਾਂ ਨੇ ਲੋਕਾਂ ਨੂੰ ਨੇਤਰਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੁਫਤ ਜਾਂਚ ਤੇ ਆਪ੍ਰੇਸਨ ਕੈਂਪ ਨੂੰ ਸਫਲਤਾਪੂਰਵਕ ਸਿਰੇ ਚਾੜਨ ਵਿੱਚ ਮਨਜੀਤ ਕੌਰ, ਅਰਦਾਸ ਕੌਰ , ਵਿਜੇ ਛਾਬੜਾ, ਜੇ.ਕੇ ਛਾਬੜਾ (ਭੋਲਾ), ਬਲਰਾਜ ਕੁਮਾਰ ਤੇ ਸਵ: ਮਹਿੰਦਰ ਕੁਮਾਰ ਛਾਬੜਾ ਦੇ ਨਾਲ ਨਾਲ ਰਬਾਬ ਤੇ ਸੰਕਲਪ ਸੁਸਾਇਟੀ ਸੰਸਥਾਵਾਂ ਦੇ ਵਲੰਟੀਅਰ ਦਾ ਪੂਰਾ ਸਹਿਯੋਗ ਰਿਹਾ। ਸਾਰੇ ਮਰੀਜਾਂ ਦੀ ਸਾਂਭ-ਸੰਭਾਲ ਤੇ ਲੋੜੀਂਦੀ ਖੁਰਾਕ ਦਾ ਇੰਤਜਾਮ ਸੰਸਥਾਵਾਂ ਦੁਆਰਾ ਬਾਖੂਬੀ ਕੀਤਾ ਗਿਆ। ਇਸ ਮੌਕੇ ਅਰਸਦੀਪ ਸਿੰਘ (ਪੀ.ਏ), ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ,ਚੇਅਰਪਰਸਨ ਕੁਲਵਿੰਦਰ ਕੌਰ ਬਰਾੜ, ਡਾਕਟਰ ਬਲਵੀਰ ਸਿੰਘ, ਡਾਕਟਰ ਸਿਕੰਦਰ ਸਿੰਘ, ਹਰਪ੍ਰੀਤ ਸਿੰਘ, ਮੀਨਾ ਰਾਣੀ, ਸੁਖਜੀਤ ਸਿੰਘ ਤੇ ਸਮੂਹ ਸਟਾਫ ਮੌਜੂਦ ਸੀ।

    LEAVE A REPLY

    Please enter your comment!
    Please enter your name here