ਸਾਡੇ ਨਾਲ ਸ਼ਾਮਲ

Follow us

12.1 C
Chandigarh
Saturday, February 7, 2026
More
    Home Breaking News ਕੈਬਨਿਟ ਮੰਤਰੀ ...

    ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬੱਚਿਆਂ ਨੂੰ ਦਿੱਤਾ ਤੋਹਫ਼ਾ

    Punjab Government

    ਪਿੰਡ ਰੱਥੜੀਆਂ ਤੋਂ ਕੀਤੀ ਵਰਦੀਆਂ ਵੰਡਣ ਦੀ ਸ਼ੁਰੂਆਤ | Dr. Baljit Kaur

    • ਸਿੱਖਿਆ ਸੁਧਾਰਾਂ ਦੀ ਪ੍ਰਾਪਤੀ: ਸਮੇਂ ਸਿਰ ਮਿਲੀਆਂ ਕਿਤਾਬਾਂ ਤੇ ਵਰਦੀਆਂ ਦੀ ਵੰਡ ਹੋਈ ਸੁਰੂ | Dr. Baljit Kaur

    ਮਲੋਟ (ਮਨੋਜ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਿੱਖਿਆ ਸੁਧਾਰਾਂ ਦੀ ਲੜੀ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਕ ਨਤੀਜੇ ਨਿਕਲਣ ਲੱਗੇ ਹਨ। ਇਹੀ ਕਾਰਨ ਹੈ ਕਿ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਸੈਸਨ ਦੇ ਸੁਰੂਆਤੀ ਦੌਰ ਵਿਚ ਹੀ ਬੱਚਿਆਂ ਨੂੰ ਵਰਦੀਆਂ ਮਿਲ ਰਹੀਆਂ ਹਨ ਜਦ ਕਿ ਕਿਤਾਬਾਂ ਦੀ ਪਹੁੰਚ ਵਿਦਿਆਰਥੀਆਂ ਤੱਕ ਪਹਿਲਾਂ ਹੀ ਕਰ ਦਿੱਤੀ ਗਈ ਹੈ। ਇਹ ਗੱਲ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਪਿੰਡ ਰੱਥੜੀਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਭੇਂਟ ਕਰਨ ਮੌਕੇ ਆਖੀ।

    Dr. Baljit Kaur

    ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆ ਦਾ ਪੱਧਰ ਵਿਸਵ ਪੱਧਰ ਦਾ ਕਰਨ ਲਈ ਕੋਸ਼ਿਸ਼ਾਂ ਆਰੰਭੀਆਂ ਗਈਆਂ ਹਨ ਤਾਂ ਜੋ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ਅਤੇ ਉਹ ਜਦ ਪੜਾਈ ਪੂਰੀ ਕਰਕੇ ਸਮਾਜ ਵਿਚ ਜਾਣ ਤਾਂ ਉਹ ਕਿਸੇ ਤੋਂ ਵੀ ਘੱਟ ਨਾ ਹੋਣ।

    ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ 5 ਕਰੋੜ ਰੁਪਏ ਦੀਆਂ ਵਰਦੀਆਂ ਵਿਦਿਆਰਥੀਆਂ ਨੂੰ ਮਿਲ ਰਹੀਆਂ ਹਨ : ਡਾ. ਬਲਜੀਤ ਕੌਰ

    ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਲਈ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਦੂਰ ਕਰਨ ਦੇ ਨਾਲ ਬੁਨਿਆਦੀ ਢਾਂਚੇ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ। ਇਸੇ ਤਰਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਅਤੇ ਵਰਦੀਆਂ ਮਿਲਣ ਇਸ ਨੂੰ ਇਸ ਸਾਲ ਤਰਜੀਹੀ ਅਧਾਰ ਤੇ ਲਾਗੂ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ ਹੀ 5 ਕਰੋੜ 2 ਲੱਖ 20 ਹਜਾਰ 400 ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਨਾਲ 326 ਪ੍ਰਾਇਮਰੀ ਸਕੂਲਾਂ ਦੇ 83688 ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਰਦੀਆਂ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਵਰਗ ਦੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

    Dr. Baljit Kaur

    ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਐਸਸੀ ਵਿਦਿਆਰਥੀਆਂ ਨੂੰ ਸਮੇਂ ਸਿਰ ਵਜੀਫਾ ਮਿਲੇ ਇਸ ਲਈ ਵੀ ਉਨ੍ਹਾਂ ਦਾ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਿਚ ਇਕ ਗਲੀ ਨੂੰ ਇੰਟਰਲਾਕਿੰਗ ਰਾਹੀਂ ਪੱਕਾ ਕਰਨ ਦੇ ਕੰਮ ਦੀ ਸੁਰੂਆਤ ਵੀ ਕਰਵਾਈ ਅਤੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਪਿੰਡ ਦੇ ਵਿਕਾਸ ਸਬੰਧੀ ਸਾਰੀਆਂ ਮੰਗਾਂ ਸਰਕਾਰ ਨੇ ਪ੍ਰਵਾਨ ਕਰ ਲਈਆਂ ਹਨ ਅਤੇ ਜਲਦ ਹੀ ਨਿਰਮਾਣ ਕਾਰਜ ਸੁਰੂ ਕੀਤੇ ਜਾਣਗੇ।

    ਇਹ ਵੀ ਪੜ੍ਹੋ : Pension Scheme : ਸਰਕਾਰ ਬਜ਼ੁਰਗਾਂ ਦੀ ਵਧਾਵੇਗੀ ਪੈਨਸ਼ਨ, ਵਿਚਾਰ-ਵਟਾਂਦਾਰਾ ਜਾਰੀ

    ਇਸ ਮੌਕੇ ਉਨ੍ਹਾਂ ਨੇ ਰੱਥੜੀਆਂ ਪਿੰਡ ਦੇ ਲੋਕਾਂ ਦੀਆਂ ਮੁਸਕਿਲਾਂ ਵੀ ਸੁਣੀਆਂ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਪ੍ਰਭਜੋਤ ਕੌਰ ਨੇ ਵਿਭਾਗ ਵੱਲੋਂ ਕੈਬਨਿਟ ਮੰਤਰੀ ਦਾ ਇੱਥੇ ਪੁੱਜਣ ਤੇ ਸਵਾਗਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੀਆਂ ਚਾਰਦੀਵਾਰੀਆਂ ਲਈ ਗ੍ਰਾਂਟ ਆਈ ਹੈ ਅਤੇ ਲਗਭਗ ਹਰ ਸਕੂਲ ਵਿਚ ਸਕੂਲ ਦੀ ਜਰੂਰਤ ਅਨੁਸਾਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫੰਡ ਮੁਹੱਈਆ ਕਰਵਾਏ ਗਏ ਹਨ।

    LEAVE A REPLY

    Please enter your comment!
    Please enter your name here