ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ, ਨੌਜਵਾਨ ਦਾ ਕਤਲ ਕਰਕੇ ਗੱਡੀ ਖੋਹਣ ਵਾਲੇ ਗ੍ਰਿਫਤਾਰ
ਮੋਹਾਲੀ (ਐੱਮ ਕੇ ਸ਼ਾਇਨਾ)। ਥਾਣਾ ਮਟੌਰ, ਮੋਹਾਲੀ ਵੱਲੋਂ ਨੌਜਵਾਨ ਦਾ ਕਤਲ ਕਰਕੇ ਗੱਡੀ ਖੋਹਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਥਾਣਾ ਮਟੌਰ ਵਿਖੇ 10 ਮਈ ਨੂੰ ਦਿਆਨੰਦ ਸ਼ਰਮਾਂ ਉਰਫ ਸੋਨੂੰ ਪੁੱਤਰ ਲੇਟ ਰਾਮ ਸਰੂਪ ਵਾਸੀ ਮਕਾਨ ਨੰਬਰ 480 ਫੇਸ 7 ਮੋਹਾਲੀ ਦੇ ਬਿਨ੍ਹਾ ਦੱਸੇ ਘਰ ਤੋਂ ਚਲੇ ਜਾਣ ਬਾਰੇ ਸੂਚਨਾ ਮਿਲੀ ਸੀ। (Cab Driver Murder Case) ਸੂਚਨਾ ਮਿਲਣ ’ਤੇ ਮੁਕੱਦਮਾ ਨੰਬਰ 63 ਮਿਤੀ 10-05-2017 ਅ/ਧ 346 ਆਈ ਪਾਸੀ, ਵਾਧਾ ਜੁਰਮ 102, 34 ਆਈ.ਪੀ.ਸੀ ਥਾਣਾ ਮਟੌਰ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਜਿਸਦੀ ਭਾਲ ਕਰਨ ਲਈ ਇੰਸਪੈਕਟਰ ਗੱਬਰ ਸਿੰਘ ਮੁੱਖ ਅਫਸਰ ਥਾਣਾ ਮਟਰ, ਸ:ਥ ਦਵਿੰਦਰ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਨੇ ਟੀਮ ਬਣਾ ਕੇ ਪਹਿਲੇ ਦਿਨ ਤੋਂ ਹੀ ਦਿਆਨੰਦ ਸ਼ਰਮਾ ਉਰਫ ਸੋਨੂੰ ਦੀ ਭਾਲ ਲਈ ਟੀਮਾਂ ਦੁਆਰਾ ਜਾਂਚ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ’ਚ ਏ.ਐਸ.ਆਈ. ਗ੍ਰਿਫਤਾਰ
ਇੰਸਪੈਕਟਰ ਗੱਬਰ ਸਿੰਘ ਨੇੇ ਦੱਸਿਆ ਕਿ ਸੀਸੀਟੀਵੀ ਫੁਟੇਜ, ਮੋਬਾਇਲ ਡਾਟਾ ਅਤੇ ਹਿਊਮਨ ਇੰਟੈਲੀਜੈਂਸ ਦੀ ਮੱਦਦ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਕਾਬੂ ਕੀਤਾ ਗਿਆ ਅਤੇ ਖੋਹ ਕੀਤੀ ਗੱਡੀ ਬਰਾਮਦੀ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀਆਂ ਵਲੋਂ ਬੇਰਹਮੀ ਨਾਲ ਦਿਆਨੰਦ ਸ਼ਰਮਾ ਉਰਫ ਸੋਨੂ ਦਾ ਕਤਲ ਕੀਤਾ ਗਿਆ ਅਤੇ ਪੁੱਛਗਿੱਛ ਤੋਂ ਬਾਅਦ ਮੁਲਜ਼ਮਾਂ ਦੇ ਦੱਸੇ ਅਨੁਸਾਰ ਲਾਸ਼ ਬਰਾਮਦ ਕੀਤੀ ਗਈ।
ਮੁਲਜ਼ਮ ਦੇਬੀ ਰੇਸ਼ਮ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਗਿਆਨਾ ਸਾਬੋ ਕੀ ਤਲਵੰਡੀ ਜਿਲ੍ਹਾ ਬਠਿੰਡਾ ਅਤੇ ਪੰਜਾਬਦੀਪ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਪਿੰਡ ਸਾਹਨਵਾਲਾ ਥਾਣਾ ਝੁਨੀਰ ਮਾਨਸਾ ਵੱਲੋਂ ਰਾਤ ਸਮੇਂ ਇਨ-ਡਰਾਇਵ ਐਪ ‘ਤੇ ਕੈਬ ਬੁੱਕ ਕਰਵਾਈ ਗਈ ਸੀ ਅਤੇ ਕੈਬ ਵਿੱਚ ਬੈਠਦੇ ਹੀ ਮੌਕਾ ਦੇਖਦਿਆਂ ਦੋਵਾਂ ਮੁਲਜ਼ਮਾਂ ਵੱਲੋਂ ਡਰਾਇਵਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਦਿਆਨੰਦ ਸ਼ਰਮਾਂ ਉਰਫ ਸੋਨੂੰ ਦੀ ਲਾਸ਼ ਨੂੰ ਲੁੱਕ-ਛਿਪਾ ਕਰ ਗੱਡੀ ਨੂੰ ਲੈ ਗਏ ਸੀ। ਗ੍ਰਿਫਤਾਰੀ ਮੌਕੇ ਮੁਲਜਮ ਰੇਸ਼ਮ ਸਿੰਘ ਕੋਲੋਂ 2 ਮੋਬਾਇਲ ਫੋਨ, 1 ਗੱਡੀ ਮਾਰਕਾ ਸਵਿਫਟ ਅਤੇ ਪੰਜਾਬਦੀਪ ਸਿੰਘ ਕੋਲੋਂ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।