CAA : ਸੁਪਰੀਮ ਕੋਰਟ ‘ਚ ਸੁਣਵਾਈ ਸ਼ੁੱਕਰਵਾਰ ਨੂੰ
ਹਾਈਕੋਰਟ ‘ਚ ਪੈਂਡਿੰਗ ਅਰਜੀਆਂ ਨੂੰ ਸੁਪਰੀਮ ਕੋਰਟ ‘ਚ ਤਬਦੀਲ ਕਰਨ ‘ਤੇ ਹੋਵੇਗੀ ਸੁਣਵਾਈ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ਼ ਵੱਖ-ਵੱਖ ਹਾਈਕੋਰਟ ‘ਚ ਦਾਇਰ ਅਰਜੀਆਂ ਨੂੰ ਆਪਣੇ ਕੋਲ ਤਬਦੀਲ ਕਰਨ ਸਬੰਧੀ ਕੇਂਦਰ ਦੀ ਅਪੀਲ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਕੇਂਦਰ ਵੱਲੋਂ ਵਕੀਲ ਜਨਰਲ ਤੁਸ਼ਾਰ ਮੇਹਤਾ ਨੇ ਮੁੱਖ ਜੱਜ ਐਸ ਏ ਬੋਬੜੇ ਦੀ ਪ੍ਰਧਾਨਗੀ ਵਾਲੀ ਬੈਚ ਦੇ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜਿਕਰ ਕੀਤਾ ਅਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਸ੍ਰੀ ਮੇਹਤਾ ਨੇ ਦਲੀਲ ਦਿੱਤੀ ਕਿ ਵੱਖ-ਵੱਖ ਹਾਈਕੋਰਟ ‘ਚ ਲੰਬਿਤ ਅਰਜੀਆਂ ਦੀ ਸੁਣਵਾਈ ਵੱਖ-ਵੱਖ ਸਿੱਟਿਆਂ ਨੂੰ ਜਨਮ ਦੇਵੇਗੀ ਅਤੇ ਇਸ ਲਈ ਇਹ ਸਹੀ ਹੈ ਕਿ ਸੁਪਰੀਮ ਕੋਰਟ ਇਹਨਾਂ ਮਾਮਲਿਆਂ ਨੂੰ ਆਪਣੇ ਕੋਲ ਤਬਦੀਲ ਕਰੇ। ਜੱਜ ਬੋਬਡੇ ਨੇ ਕਿਹਾ ਕਿ ਪਹਿਲੀ ਨਜਰ ‘ਚ ਉਹਨਾਂ ਦਾ ਮਤ ਹੈ ਕਿ ਸੀਏਏ ਸਬੰਧੀ ਅਰਜੀਆਂ ਹਾਈਕੋਰਟ ਦੇਖੇ ਅਤੇ ਰਾਏ ‘ਚ ਮਤਭੇਦ ਹੋਣ ‘ਤੇ ਸੁਪਰੀਮ ਕੋਰਟ ਉਹਨਾਂ ‘ਤੇ ਵਿਚਾਰ ਕਰੇ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 10 ਜਨਵਰੀ ਦੀ ਤਾਰੀਖ ਤੈਅ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।