ਫਗਵਾੜਾ ਤੋਂ ਨਕੋਦਰ ਰੋਡ ‘ਤੇ ਵਸਦੇ ਪਿੰਡ ਸਰਹਾਲੀ ਦਾ ਦੁਨੀਆ ਭਰ ਵਿੱਚ ਵੱਡਾ ਨਾਂਅ ਹੈ ਇਸ ਪਿੰਡ ਦੇ ਵੱਡੀ ਗਿਣਤੀ ਨੌਜਵਾਨ ਵੱਖ-ਵੱਖ ਮੁਲਕਾਂ ਵਿੱਚ ਵਸੇ ਹੋਏ ਹਨ ਵੱਡੀਆਂ ਸੜਕਾਂ ਅਤੇ ਮਹਿਲਨੁਮਾ ਘਰਾਂ ਵਾਲੇ ਇਸ ਪਿੰਡ ਦੇ ਲੋਕ ਜਿਸ ਪਾਸੇ ਹੱਥ ਪਾਉਂਦੇ ਹਨ, ਬੱਲੇ-ਬੱਲੇ ਕਰਵਾ ਦਿੰਦੇ ਹਨ ਕੈਨੇਡਾ ਦੀ ਓਨਟਾਰੀਓ ਸਟੇਟ ਦੇ ਵਸਨੀਕ ਬਾਸੀ ਭਰਾਵਾਂ ਨੂੰ ਅੱਜ ਕਬੱਡੀ ਦੀ ਦੁਨੀਆ ਵਿੱਚ ਪੂਰੀ ਦੁਨੀਆ ਜਾਣਦੀ ਹੈ।
ਕੈਨੇਡਾ ਦੀ ਸਭ ਤੋਂ ਵੱਡੀ ਟਰਾਂਸਪੋਰਟ (ਟਰੱਕਿੰਗ) ਕੰਪਨੀ ਆਟੋਵਾਹਨ ਦੇ ਮਾਲਕ ਹਰਵਿੰਦਰ ਸਿੰਘ ਬਾਸੀ ਤੇ ਸੁੱਖਾ ਬਾਸੀ ਨੇ ਆਪਣੀ ਸਖ਼ਤ ਮਿਹਨਤ ਅਤੇ ਨੇਕ ਕਿਰਤ ਕਮਾਈ ਨਾਲ ਨੌਰਥ ਅਮਰੀਕਾ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ ਸ੍ਰ. ਇਕਬਾਲ ਸਿੰਘ ਬਾਸੀ ਤੇ ਮਾਤਾ ਮਨਦੀਪ ਕੌਰ ਬਾਸੀ ਦੇ ਘਰ ਜਨਮ ਲੈਣ ਵਾਲੇ ਇਹਨਾਂ ਨੌਜਵਾਨਾਂ ਨੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੇ ਨਾਲ-ਨਾਲ ਕਬੱਡੀ ਖੇਡ ਜਗਤ , ਸਮਾਜ ਸੇਵਾ ਤੇ ਆਪਣੇ ਪਿੰਡ ਦੇ ਵਿਕਾਸ ਕਾਰਜਾਂ ‘ਚ ਵੀ ਵੱਡਾ ਯੋਗਦਾਨ ਪਾਇਆ ਹੈ।
ਬਾਸੀ ਭਰਾਵਾਂ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਸਰਹਾਲੀ ਦੇ ਵਿਕਾਸ ਕਾਰਜਾਂ ਲਈ 25 ਲੱਖ ਰੁਪਏ ਆਪਣੇ ਦਾਦਾ ਸ. ਕੇਹਰ ਸਿੰਘ ਬਾਸੀ ਤੇ ਦਾਦੀ ਜੋਗਿੰਦਰ ਕੌਰ ਬਾਸੀ ਦੀ ਯਾਦ ਵਿੱਚ ਦਿੱਤਾ ਇਸਦੇ ਨਾਲ ਹੀ ਪਿੰਡ ਵਿੱਚ ਆਮ ਲੋਕਾਂ ਦੀ ਮੱਦਦ ਲਈ ਜਿੱਥੇ ਪੱਕੀ ਬੁਢਾਪਾ ਪੈਨਸ਼ਨ 500 ਰੁਪਏ , ਗਰੀਬ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇ ਨਾਲ-ਨਾਲ ਵਰਦੀਆਂ ਤੇ ਕਿਤਾਬਾਂ ਦਾ ਪ੍ਰਬੰਧ ਕਰਨਾ ਇਨ੍ਹਾਂ ਨੇ ਆਪਣਾ ਜ਼ਰੂਰੀ ਫਰਜ਼ ਸਮਝਿਆ ਹੈ ਜਿਨ੍ਹਾਂ ਤੋਂ ਪ੍ਰੇਰਤ ਹੋ ਕੇ ਪਿੰਡ ਦੇ ਹੋਰ ਪ੍ਰਵਾਸੀਆਂ ਵੀ ਪਿੰਡ ਦੇ ਵਿਕਾਸ ਲਈ ਭਰਪੂਰ ਯੋਗਦਾਨ ਪਾ ਰਹੇ ਹਨ ਅੱਜ ਪਿੰਡ ਸਰਹਾਲੀ ਦੇ ਸੁੰਦਰੀਕਰਨ ਲਈ ਵਿਦੇਸ਼ ਤੋਂ ਇੱਕ ਕਰੋੜ ਰੁਪਏ ਦੀ ਆਰਥਿਕ ਮੱਦਦ ਆ ਰਹੀ ਹੈ ਜੋ ਕਿ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਹੈ, ਪਿੰਡ ਦੇ ਵਿਕਾਸ ਲਈ ਦਿੱਤੇ ਜਾ ਰਹੇ ਇਸ ਪੈਸੇ ਨੂੰ ਇਮਾਨਦਾਰੀ ਨਾਲ ਖਰਚਿਆ ਜਾਵੇਗਾ, ਇਹ ਵੀ ਯਕੀਨੀ ਬਣਾਇਆ ਗਿਆ ਹੈ। (Village)
ਇਹ ਵੀ ਪੜ੍ਹੋ : ਹਵਾਈ ਅੱਡੇ ’ਤੇ ਛੇ ਅਜ਼ਗਰ, ਇੱਕ ਕਾਲੀ ਗਾਲ੍ਹੜ ਜ਼ਬਤ
ਇਸਦੇ ਨਾਲ ਹੀ ਕੈਨੇਡਾ ਦੀ ਕਬੱਡੀ ਨਾਲ ਬਾਸੀ ਭਰਾ 2009 ‘ਚ ਇੰਦਰਜੀਤ ਸਿੰਘ ਧੁੱਗਾ, ਕਰਨ ਘੁਮਾਣ ਦਿੜ੍ਹਬਾ ਤੇ ਰੇਸ਼ਮ ਰਾਜਸਥਾਨੀ ਦੀ ਬਦੌਲਤ ਪੰਜਾਬ ਕੇਸਰੀ ਇੰਟਰਨੈਸ਼ਨਲ ਕਲੱਬ ਦੇ ਜਰੀਏ ਜੁੜੇ ਜਿੰਨਾ ਨੇ ਲੱਖਾ ਡਾਲਰ ਦੇ ਬਜਟ ਵਾਲੀ ਟੀਮ ਬਣਾ ਕੇ ਕਬੱਡੀ ਖਿਡਾਰੀਆਂ ਨੂੰ ਮਾਲੋਮਾਲ ਕੀਤਾ ਜਿਨ੍ਹਾਂ ਦੀ ਸਪੌਂਸਰ ਭਾਰਤ ਦੀ ਟੀਮ ਨੇ 2013 ‘ਚ ਇੰਗਲੈਂਡ ਵਰਲਡ ਕਬੱਡੀ ਕੱਪ ਜਿੱਤਣ ਦੇ ਨਾਲ 2011 ‘ਚ ਟੋਰਾਂਟੋ ਦਾ ਵਰਲਡ ਕੱਪ ਵੀ ਜਿੱਤਿਆ ਉਹਨਾਂ ਦੀ ਪ੍ਰਧਾਨਗੀ ਹੇਠ ਪੰਜਾਬ ਕੇਸਰੀ ਇੰਟਰਨੈਸ਼ਨਲ ਸਪੋਰਟਸ ਕਲੱਬ ਲਗਾਤਾਰ ਟੋਰਾਂਟੋ ਖੇਡ ਸੀਜਨ ਦੀ ਚਾਰ ਸਾਲ ਬੈਸਟ ਟੀਮ ਰਹੀ ਹੈ ਉਨ੍ਹਾਂ ਨੇ ਪੰਜਾਬ ਦੇ ਅਨੇਕਾਂ ਕਬੱਡੀ ਟੂਰਨਾਮੈਂਟ ਨੂੰ ਸਪੌਂਸਰ ਕਰਨ ਦਾ ਮਾਣ ਹਾਸਲ ਕੀਤਾ ਹੈ ਕੈਨੇਡਾ ਦੀ ਟਰੱਕਿੰਗ ਕੰਪਨੀ ਆਟੋ ਵਾਹਨ ਨੂੰ ਨੌਰਥ ਅਮਰੀਕਾ ਦੀ ਸਭ ਤੋਂ ਵੱਡੀ ਸਫਲ ਕੰਪਨੀ ਹੋਣ ਦੇ ਅਨੇਕਾ ਐਵਾਰਡ ਮਿਲ ਚੁੱਕੇ ਹਨ। (Village)
ਇੱਕ ਹਜ਼ਾਰ ਤੋਂ ਵੱਧ ਲੋਕ ਉਹਨਾਂ ਦੀ ਕੰਪਨੀ ਵਿੱਚ ਜੌਬ ਕਰਦੇ ਹਨ ਕੈਨੇਡਾ ਦੀ ਰਾਜਨੀਤੀ ‘ਚ ਵੱਡੀ ਪਹੁੰਚ ਰੱਖਣ ਵਾਲੇ ਬਾਸੀ ਭਰਾਵਾਂ ਨੇ ਸਫਲਤਾ ਦੇ ਸਿਖ਼ਰਲੇ ਡੰਡੇ ‘ਤੇ ਪਹੁੰਚ ਕੇ ਵੀ ਆਪਣੀ ਮਿੱਟੀ ਤੇ ਸਮਾਜ ਸੇਵਾ ਦਾ ਪੱਲਾ ਨਹੀਂ ਛੱਡਿਆ ਉਹਨਾਂ ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਪਾਉਣ ਦੀ ਵੱਡੀ ਪਹਿਲਕਦਮੀ ਕੀਤੀ ਜਿਸ ਨੂੰ ਦੇਖ ਕੇ ਹੋਰਨਾਂ ਪ੍ਰਵਾਸੀ ਭਾਰਤੀਆਂ ਦਾ ਧਿਆਨ ਵੀ ਆਪਣੇ ਪਿੰਡਾਂ ਦੇ ਵਿਕਾਸ ਵੱਲ ਗਿਆ ਭਾਰਤੀ ਕਬੱਡੀ ਟੀਮ ਦੇ ਕਪਤਾਨ ਖੁਸ਼ਦੀਪ ਸਿੰਘ ਦੁੱਗਾਂ ਨੂੰ ਇਸ ਸਾਲ ਉਹਨਾਂ ਆਪਣੇ ਸਾਥੀ ਬੱਬਲ ਕੈਨੇਡਾ,ਇੰਦਰਜੀਤ ਧੁੱਗਾ (ਧੁੱਗਾ ਬ੍ਰਦਰਜ਼), ਜਸ ਸੋਹਲ ਨਾਲ ਮਿਲ ਕੇ ਫਾਰਚੂਨਰ ਕਾਰ ਦੇ ਕੇ ਸਨਮਾਨਿਤ ਕੀਤਾ।
ਭਾਰਤ ਵਾਂਗ ਉਹ ਕੈਨੇਡਾ ਵਿੱਚ ਵੀ ਭਾਈਚਾਰੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ ਧਾਰਮਿਕ ਸਮਾਗਮਾਂ ਤੇ ਲੰਗਰ ਲਾਉਣਾ, ਹਾਕੀ, ਸੌਕਰ, ਕਲਚਰਲ ਪ੍ਰੋਗਰਾਮ ਨੂੰ ਮੁੱਖ ਤੌਰ ‘ਤੇ ਸਪੌਂਸਰ ਕਰਨਾ ਉਹਨਾਂ ਦੇ ਮੁੱਖ ਕਾਰਜਾਂ ‘ਚ ਸ਼ਾਮਲ ਹੈ ਕਬੱਡੀ ਖਿਡਾਰੀਆਂ,ਕੁਮੈਂਟੇਟਰ, ਖੇਡ ਕਲੱਬ , ਸਮਾਜ ਸੇਵਾ ਦੇ ਕਾਰਜਾਂ ‘ਚ ਵਧ-ਚੜ੍ਹ ਕੇ ਮੱਦਦ ਦੇਣਾ ਬਾਸੀ ਭਰਾਵਾਂ ਦਾ ਵੱਡਾ ਉਪਰਾਲਾ ਹੈ ਹੋਰਨਾਂ ਪ੍ਰਵਾਸੀਆਂ ਲਈ ਪ੍ਰੇਰਨਾ ਸਰੋਤ ਬਣੇ ਬਾਸੀ ਭਰਾਵਾਂ ‘ਤੇ ਕਬੱਡੀ ਦੀ ਦੁਨੀਆਂ ਨੂੰ ਸਦਾ ਮਾਣ ਰਹੇਗਾ।