ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ: ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਬਖਸ਼ਿਆ ਪਾਕ-ਪਵਿੱਤਰ ਨਾਮ ਸ਼ਬਦ ਅੱਜ ਕਰੋੜਾਂ ਘਰਾਂ ਦੇ ਹਨ੍ਹੇਰੇ ਨੂੰ ਦੂਰ ਕਰ ਰਿਹਾ ਹੈ, ਕਰੋੜਾਂ ਘਰਾਂ ਨੂੰ ਨਰਕ ਤੋਂ ਕੱਢ ਕੇ ਸਵਰਗ ਤੋਂ ਵੱਧ ਕੇ ਬਣਾ ਚੁੱਕਾ ਹੈ ਅਜਿਹੇ ਮੁਰਸ਼ਿਦ-ਏ-ਕਾਮਿਲ, ਅਜਿਹੇ ਸਤਿਗੁਰੂ-ਮੌਲਾ ਦਾ ਜਿੰਨਾ ਸ਼ੁਕਰਾਨਾ ਕੀਤਾ ਜਾਵੇ, ਓਨਾ ਹੀ ਘੱਟ ਹੈ ਮੁਰਸ਼ਿਦ-ਏ-ਕਾਮਿਲ ਨੇ ਜੋ ਤਰੀਕਾ ਦੱਸਿਆ, ਬੜਾ ਹੀ ਸੌਖਾ ਤਰੀਕਾ, ਚੱਲਦੇ, ਬੈਠਦੇ-ਲੇਟਦੇ ਖਾਂਦੇ-ਪੀਂਦੇ, ਕੰਮ-ਧੰਦਾ ਕਰਦੇ ਹੋਏ ਤੁਸੀਂ ਜੀਭਾ-ਖਿਆਲਾਂ ਨਾਲ ਮਾਲਕ ਦਾ ਨਾਮ ਜਪੋ, ਉਹ ਦਰਗਾਹ ’ਚ ਮਨਜ਼ੂਰ ਹੋਵੇਗਾ ਜੋ ਕਿ ਬੇਮਿਸਾਲ ਹੈ ਪੁਰਾਣੇ ਸਮੇਂ ’ਚ ਲੋਕ ਪਰਮਾਤਮਾ ਦੀ ਖੋਜ ਲਈ ਜੰਗਲਾਂ ’ਚ ਚਲੇ ਜਾਂਦੇ ਸਾਲਾਂ-ਸਾਲ ਬੈਠੇ ਰਹਿੰਦੇ ਕਈ ਸਾਲਾਂ ਬਾਅਦ ਇੱਕ-ਅੱਧੀ ਝਲਕ ਨਜ਼ਰ ਆਉਂਦੀ

ਪਰ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਅਜਿਹਾ ਕਮਾਲ ਕੀਤਾ ਕਿ ਪਰਿਵਾਰ ’ਚ ਰਹੋ, ਕੰਮ-ਧੰਦਾ ਕਰਦੇ ਰਹੋ ਅਤੇ ਸਿਰਫ਼ ਸਿਮਰਨ ਨਾਲ, ਮਾਲਕ ਨਾਲ ਜੁੜੇ ਰਹੋ ਤਾਂ ਅਜਿਹੇ ਰਹਿੰਦੇ ਹੋਏ ਵੀ ਤੁਸੀਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਓਗੇ ਇਸ ਘੋਰ ਕਲਿਯੁਗ ’ਚ ਭਾਵੇਂ ਕੋਈ ਗ੍ਰਹਿਸਥੀ ਹੈ ਜਾਂ ਤਿਆਗੀ, ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ਨੂੰ ਮੰਨਦਾ ਹੈ, ਯਕੀਨਨ ਉਸਦੇ ਦੋਵੇਂ ਜਹਾਨ ਸੰਵਰ ਜਾਂਦੇ ਹਨ ਮਾਲਕ ਉਨ੍ਹਾਂ ਦੇ ਅੰਦਰ-ਬਾਹਰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੰਦਾ ਉਹ ਖੁਸ਼ੀਆਂ ਨਾਲ ਲਬਰੇਜ਼ ਹੁੰਦੇ ਹਨ, ਦਿਲੋ-ਦਿਮਾਗ ਤੋਂ ਹਨੇਰ ਦੂਰ ਹੋ ਜਾਂਦਾ ਹੈ ਅਤੇ ਉਹ ਪਰਮਾਤਮਾ ਦੀਆਂ ਉਨ੍ਹਾਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ, ਜਿਸ ਦੀ ਕਲਪਨਾ ਵੀ ਕਦੇ ਨਹੀਂ ਕੀਤੀ ਹੁੰਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।