ਸ਼ੇਰੋਵਾਲੀਆ ਬਣਿਆ ਕਾਂਗਰਸੀ ਸ਼ੇਰ
- ਯੂਪੀ ‘ਚ ਭਾਜਪਾ ਚਿੱਤ, ਕੈਰਾਨਾ ਤੇ ਨੂਰਪੁਰ ਦੀ ਹਾਰ ਨਾਲ ਜ਼ਿਮਨੀ ਚੋਣਾਂ ‘ਚ ਲਗਾਤਾਰ ਤੀਜਾ ਝਟਕਾ
ਸ਼ਾਹਕੋਟ/ਨਵੀਂ ਦਿੱਲੀ, (ਰਾਜਨ ਮਾਨ/ਏਜੰਸੀ)। ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਹੋਈਆਂ ਲੋਕ ਸਭਾ ਤੇ ਵਿਧਾਨ ਸਭਾ ਜ਼ਿਮਨੀ ਚੋਣਾਂ ‘ਚ ਭਾਜਪਾ ਨੂੰ ਭਾਰੀ ਡਾਹ ਲੱਗੀ ਹੈ ਅਤੇ ਵਿਰੋਧੀ ਪਾਰਟੀਆਂ ਦਾ ਗ੍ਰਾਫ਼ ਉਤਾਹ ਵੱਲ ਗਿਆ ਹੈ। ਸ਼ਾਹਕੋਟ ‘ਚ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ ਸ਼ੋਮਣੀ ਅਕਾਲੀ ਦਲ ਦੇ ਕਿਲ੍ਹੇ ਨੂੰ ਢਾਹੁੰਦਿਆਂ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 38,802 ਵੋਟਾਂ ਦੇ ਵੱਡੇ ਫਰਕ ਨਲ ਹਰਾਇਆ ਹੈ। ਇਸ ਚੋਣ ਵਿੱਚ ਵਿਧਾਲ ਸਭਾ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਮਾਨਤ ਜ਼ਬਤ ਹੋ ਗਈ ਹੈ।
ਸ਼ਾਹਕੋਟ ਵਿੱਚ ਲੋਕਾਂ ਨੇ ਆਪ ਨੂੰ ਝਾੜੂ ਨਾਲ ਬੁਰੀ ਤਰ੍ਹਾਂ ਹੂੰਝ ਦਿੱਤਾ ਹੈ। ਇਸ ਚੋਣ ਵਿੱਚ ਕਾਗਰਸ ਦੇ ਉਮੀਦਵਾਰ ਲਾਡੀ ਸ਼ੋਰੋਵਾਲੀਆ ਨੂੰ 82747 ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਕੋਹਾੜ ਨੂੰ 43995 ਅਤੇ ਆਪ ਦੇ ਉਮੀਦਵਾਰ ਨੂੰ ਸਿਰਫ 1900 ਵੋਟਾਂ ਪਈਆਂ ਪਿਛਲੀਆਂ ਵਿਧਾਲ ਸਭਾ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਅਕਾਲੀ ਦਲ ਦਾ ਉਮੀਦਵਾਰ 25000 ਦੇ ਕਰੀਬ ਫਰਕ ਨਾਲ ਚੋਣ ਜਿੱਤਿਆ ਸੀ ਤੇ ਅੱਜ ਵੱਡੇ ਫਰਕ ਨਾਲ ਹਾਰ ਦਾ ਮੂੰਂਹ ਵੇਖਣਾ ਪਿਆ ਹੈ।
ਇਸ ਚੋਣ ਵਿੱਚ ਆਪ ਦਾ ਪੱਤਾ ਲੋਕਾਂ ਨੇ ਪੂਰੀ ਤਰ੍ਹਾਂ ਹੀ ਕੱਟ ਦਿੱਤਾ ਹੈ ਆਪ ਦੇ ਝਾੜੂ ਦੀਆਂ ਤੀਲਾਂ ਖਿੱਲਰ ਗਈਆਂ ਹਨ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਲ ਸ਼੍ਰੀ ਸੁਨੀਲ ਜਾਖੜ ਨੇ ਇਸ ਜਿੱਤ ਨੂੰ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਕਰਾਰ ਦਿੱਤਾ ਹੈ ਅਤੇ ਕੈਬਲਿਟ ਮੰਤਰੀ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਇਸ ਜਿੱਤ ਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਇਹ ਜੀਜਾ ਸਾਲਾ ਜਿਥੇ ਵੀ ਜਾਂਦੇ ਹਨ ਪਾਰਟੀ ਦਾ ਭੱਠਾ ਹੀ ਬਿਠਾਉਦੇ ਹਨ। ਉਹਨਾਂ ਕਿਹਾ ਕਿ ਹੁਣ ਲਗਾਤਾਰ ਲੋਕਾਂ ਵਲੋਂ ਨਿਕਾਰੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਉਪ-ਚੋਣ ‘ਚ ਕਾਂਗਰਸ ਪਾਰਟੀ ਦੀ ਜਿੱਤ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਜਿਸ ਨਾਲ ਵਿਧਾਨ ਸਭਾ ਵਿੱਚ ਕਾਂਗਰਸ ਦਾ ਹੁਣ ਦੋ-ਤਿਹਾਈ ਬਹੁਮਤ ਹੋ ਗਿਆ ਹੈ। ਉਨਾਂ ਨੇ ਇਸ ਨਤੀਜੇ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਫਤਵਾ ਦੱਸਦੇ ਹੋਏ ਕਿਹਾ ਹੈ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨਾ-ਪੱਖੀ, ਫੁੱਟ ਪਾਊ ਤੇ ਘਿਰਣਾਮਈ ਸਿਆਸਤ ਨੂੰ ਰੱਦ ਕੀਤਾ ਅਤੇ ਆਮ ਆਦਮੀ ਪਾਰਟੀ ਦਾ ਪੂਰੀ ਤਰਾਂ ਸਫਾਇਆ ਕਰ ਦਿੱਤਾ ਹੈ।
ਯੂਪੀ ਦੇ ਕੈਰਾਨਾ ਸਮੇਤ ਚਾਰ ਲੋਕ ਸਭਾ ਤੇ 10 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਲਗਭਗ ਆ ਗਏ ਹਨ। ਇਨ੍ਹਾਂ ਚੋਣਾਂ ‘ਚ ਭਾਜਪਾ ਨੂੰ ਜ਼ਿਆਦਾਤਰ ਥਾਈਂ ਹਾਰ ਦਾ ਸਾਹਮਣਾ ਕਰਨਾ ਪਿਆ ਸਮਾਜਵਾਦੀ ਪਾਰਟੀ ਨੇ ਨੂਰਪੁਰ ਵਿਧਾਨ ਸਭਾ ਸੀਟ ਬੀਜੇਪੀ ਤੋਂ ਖੋਹ ਲਈ ਤੇ ਕੈਰਾਨਾ ‘ਚ ਆਰਜੇਡੀ ਉਮੀਦਵਾਰ ਤੀਬਸੁਮ ਹਸਨ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਸ਼ਾਹਕੋਟ ਵਿਧਾਨ ਸਭਾ ਸੀਟ ਉਪ ਚੋਣਾਂ ‘ਚ ਅਕਾਲੀਆਂ ਦੇ ਗੜ੍ਹ ਨੂੰ ਢੇਰੀ ਕਰਦਿਆਂ ਇਸ ‘ਤੇ ਵੀਰਵਾਰ ਨੂੰ ਕਬਜ਼ਾ ਕਰ ਲਿਆ। ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 38802 ਵੋਟਾਂ ਦੇ ਫਰਕ ਨਾਲ ਹਰਾ ਕੇ 2017 ਦੀਆਂ ਚੋਣਾਂ ‘ਚ ਹੋਈ ਹਾਰ ਦਾ ਬਦਲਾ ਲੈ ਲਿਆ।