By-Election Date Punjab: ਜ਼ਿਮਨੀ ਚੋਣਾਂ ਦੀ ਤਰੀਕ ਬਦਲੀ, ਹੁਣ ਇਸ ਦਿਨ ਪੈਣਗੀਆਂ ਵੋਟਾਂ, ਵੇਖੋ

By-Election Date Punjab

20 ਨਵੰਬਰ ਨੂੰ ਹੋਵੇਗੀ ਹੁਣ ਵੋਟਿੰਗ | By-Election Date Punjab

  • ਇਨ੍ਹਾਂ ਵੋਟਾਂ ਦੇ ਨਤੀਜੇ 23 ਨਵੰਬਰ ਨੂੰ ਆਉਣਗੇ

By-Election Date Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਸੋਮਵਾਰ (4 ਨਵੰਬਰ) ਨੂੰ ਉੱਤਰ ਪ੍ਰਦੇਸ਼, ਪੰਜਾਬ ਤੇ ਕੇਰਲ ਦੀਆਂ 15 ਵਿਧਾਨ ਸਭਾ ਸੀਟਾਂ ’ਤੇ 13 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਮੁੜ ਸ਼ੈਡਿਊਲ ਜਾਰੀ ਕੀਤਾ। ਹੁਣ ਵੋਟਾਂ 13 ਨਵੰਬਰ ਦੀ ਬਜਾਏ 20 ਨਵੰਬਰ ਨੂੰ ਪੈਣਗੀਆਂ। ਨਤੀਜਾ 23 ਨਵੰਬਰ ਨੂੰ ਹੀ ਐਲਾਨਿਆ ਜਾਵੇਗਾ।

Read Also : Punjab News: ਪੁਲਿਸ 14 ਸਾਲਾਂ ਲੜਕੀ ਨੂੰ ਲੱਭਣ ‘ਚ ਅਸਫਲ, ਪਰਿਵਾਰ ਨੇ ਨਵੇਂ ਬਸ ਸਟੈਂਡ ਚੌਂਕ ‘ਚ ਲਗਾਇਆ…

ਪੰਜਾਬ ਦੀਆਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਤੇ ਗਿੱਦੜਬਾਹਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ’ਚੋਂ 3 ਸੀਟਾਂ ਕਾਂਗਰਸ ਤੇ ਇੱਕ ਸੀਟ ਆਮ ਆਦਮੀ ਪਾਰਟੀ (ਆਪ) ਕੋਲ ਸੀ। ਇਸ ਸਾਲ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਸੀਟਾਂ ਦੇ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ।

ਜਿਨ੍ਹਾਂ ਸੂਬਿਆਂ ਦੀ ਤਰੀਕਾਂ ਵਿੱਚ ਬਦਲਾਓ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੰਜਾਬ, ਕੇਰਲਾ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ’ਤੇ ਚੋਣਾਂ ਦੀ ਤਰੀਕ ਵਿੱਚ ਬਦਲਾਓ ਕੀਤਾ ਗਿਆ ਹੈ। ਪੰਜਾਬ ਦੇ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਤੇ ਚੱਬੇਵਾਲ ਵਿਖੇ ਜਿਮਨੀ ਚੋਣਾਂ ਹੋ ਰਹੀਆਂ ਹਨ। ਹੁਣ ਪੰਜਾਬ ਦੀਆਂ ਜਿਮਨੀ ਚੋਣਾਂ 20 ਨਵੰਬਰ 2024 ਨੂੰ ਕਰਵਾਈਆਂ ਜਾਣਗੀਆਂ।

By-Election Date Punjab

ਚੋਣ ਕਮਿਸ਼ਨ ਦੇ ਇਸ ਫੈਸਲੇ ਲਏ ਜਾਣ ਤੋਂ ਬਾਅਦ ਪੰਜਾਬ ਵਿੱਚ ਕਾਫੀ ਹਲਚਲ ਵਧ ਗਈ ਹੈ ਕਿਉਂਕਿ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਵਿੱਚ ਕਾਫੀ ਜਿਆਦਾ ਤੇਜ਼ੀ ਲਿਆਈ ਜਾ ਚੁੱਕੀ ਸੀ ਪਰ ਹੁਣ ਸਮਾਂ ਸੱਤ ਦਿਨ ਅੱਗੇ ਵਧਣ ਨਾਲ ਉਮੀਦਵਾਰਾਂ ਨੂੰ ਪਹਿਲਾ ਨਾਲੋਂ ਜਿਆਦਾ ਸਮਾਂ ਚੋਣ ਪ੍ਰਚਾਰ ਵਿੱਚ ਲਗਾਉਣਾ ਪਏਗਾ ਜਿਸ ਨਾਲ ਉਹਨਾਂ ਦੇ ਚੋਣ ਖਰਚੇ ਤੇ ਵੀ ਅਸਰ ਪਏਗਾ।

ਭਾਰਤੀ ਚੋਣ ਕਮਿਸ਼ਨ ਦੇ ਇਸ ਫੈਸਲੇ ਨਾਲ ਹਾਲਾਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਰਾਹਤ ਮਿਲੇਗੀ ਕਿਉਂਕਿ ਇਹ ਸਮੇਂ ਝੋਨੇ ਦੀ ਖਰੀਦ ਵਿੱਚ ਕਾਫੀ ਜਿਆਦਾ ਪਰੇਸ਼ਾਨੀ ਆਉਣ ਦੇ ਚਲਦੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵਿਰੋਧ ਦਾ ਸਾਹਮਨਾ ਕਰਨਾ ਪੈ ਰਿਹਾ ਸੀ ਪਰ ਹੁਣ ਵੋਟਾਂ ਦੇ ਸਮੇਂ ਵਿੱਚ ਤਬਦੀਲੀ ਹੋਣ ਦੇ ਚਲਦੇ ਉਦੋਂ ਤੱਕ ਖਰੀਦ ਦਾ ਕੰਮ ਮੁਕੰਮਲ ਹੋਣ ਦੇ ਚਲਦੇ ਉਮੀਦਵਾਰਾਂ ਨੂੰ ਜਿੰਨਾ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ ਉਨਾ ਸਾਹਮਣਾ ਨਹੀਂ ਕਰਨਾ ਪਏਗਾ।

By-Election Date Punjab