ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home ਰੂਹਾਨੀਅਤ ਅਨਮੋਲ ਬਚਨ ਸਤਿਸੰਗ ’ਚ ਆਉਣ...

    ਸਤਿਸੰਗ ’ਚ ਆਉਣ ਨਾਲ ਕਟਦੇ ਹਨ ਪਾਪ-ਕਰਮ: ਪੂਜਨੀਕ ਗੁਰੂ ਜੀ

    ਸਤਿਸੰਗ ’ਚ ਆਉਣ ਨਾਲ ਕਟਦੇ ਹਨ ਪਾਪ-ਕਰਮ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅਜਿਹੀ ਕੋਈ ਜਗ੍ਹਾ ਨਹੀਂ, ਜਿੱਥੇ ਉਹ ਪਰਮ ਪਿਤਾ ਪਰਮਾਤਮਾ ਨਾ ਹੋਵੇ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ’ਚ ਮੌਜ਼ੂਦ ਹੈ, ਹਰ ਘਟ ’ਚ ਰਹਿੰਦਾ ਹੈ ਕੋਈ ਅਜਿਹਾ ਸੈਕਿੰਡ ਨਹੀਂ ਹੁੰਦਾ, ਸੈਕਿੰਡ ਤਾਂ ਕੀ ਸੈਕਿੰਡ ਦਾ 100ਵਾਂ ਹਿੱਸਾ ਵੀ ਨਹੀਂ ਹੁੰਦਾ ਜਦੋਂ ਮਾਲਕ ਸਾਰੀਆਂ ਤ੍ਰਿਲੋਕੀਆਂ ’ਚ ਨਾ ਹੋਵੇ ਹਰ ਸਮੇਂ, ਹਰ ਪਲ, ਹਰ ਜਗ੍ਹਾ ਉਹ ਮੌਜ਼ੂਦ ਰਹਿੰਦਾ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਆਤਮਾ ਦੀ ਅਵਾਜ਼ ਨੂੰ ਸੁਣਦਾ ਹੋਇਆ ਚੰਗੇ ਕਰਮ ਕਰਦਾ ਹੈ, ਤਾਂ ਉਹ ਮਾਲਕ ਦੇ ਹੋਰ ਨੇੜੇ ਹੁੰਦਾ ਜਾਂਦਾ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ ਦੇ ਪਰਦੇ ਇੱਕ-ਇੱਕ ਕਰਕੇ ਡਿੱਗਦੇ ਜਾਂਦੇ ਹਨ, ਆਤਮਾ-ਪਰਮਾਤਮਾ ਦਾ ਮੇਲ ਹੋਣ ਲੱਗਦਾ ਹੈ ਤੇ ਜੇਕਰ ਇਨਸਾਨ ਮਨ ਦੇ ਅਧੀਨ ਹੋ ਕੇ ਮਨਮਤੇ ਲੋਕਾਂ ਦੀ ਸੁਣਦਾ ਹੈ, ਤਾਂ ਪਰਦੇ ਮਜ਼ਬੂਤ ਹੁੰਦੇ ਜਾਂਦੇ ਹਨ ਤੇ ਮਾਲਕ ਅੰਦਰ ਹੁੰਦੇ ਹੋਏ ਵੀ ਕਦੇ ਵੀ ਮਹਿਸੂਸ ਨਹੀਂ ਹੁੰਦਾ ਤਾਂ ਤੁਸੀਂ ਆਤਮਾ, ਪਰਮਾਤਮਾ ਦਰਮਿਆਨ ਜੋ ਪਰਦੇ ਹਨ, ਉਨ੍ਹਾਂ ਨੂੰ ਹਟਾਉਣ ਲਈ ਸੇਵਾ ਤੇ ਸਿਮਰਨ ਦਾ ਸਹਾਰਾ ਲਓ

    ਇਹੀ ਅਜਿਹੀਆਂ ਤਾਕਤਾਂ ਹਨ, ਇਹੀ ਅਜਿਹੀਆਂ ਸ਼ਕਤੀਆਂ ਹਨ,ਜੋ ਤੁਹਾਡੇ ਹਿਰਦੇ ਨੂੰ ਸਾਫ਼ ਕਰ ਸਕਦੀਆਂ ਹਨ, ਤੁਹਾਡੇ ਮਨ ਨੂੰ ਤੁਹਾਡਾ ਗੁਲਾਮ ਬਣਾ ਸਕਦੀਆਂ ਹਨ ਤੇ ਮਨ ਦੀ ਗੁਲਾਮੀ ਤੋਂ ਤੁਹਾਨੂੰ ਅਜ਼ਾਦ ਕਰਵਾ ਸਕਦੀਆਂ ਹਨ ਇਸ ਲਈ ਤਨ-ਮਨ-ਧਨ ਨਾਲ ਸੇਵਾ ਕਰੋ, ਮਾਲਕ ਦੀ ਔਲਾਦ ਦਾ ਭਲਾ ਕਰੋ ਤੇ ਨਾਲ-ਨਾਲ ਸਿਮਰਨ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ’ਚ ਅਜਿਹੀ ਸ਼ਕਤੀ ਹੈ ਕਿ ਇਨਸਾਨ ਘੰਟਾ-ਘੰਟਾ ਸਵੇਰੇ-ਸ਼ਾਮ ਸਿਮਰਨ ਕਰੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਣੀ ਸ਼ੁਰੂ ਹੋ ਜਾਵੇਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ