Welfare Work: ਬੁੱਟਰ ਬੱਧਣੀ (ਵਿੱਕੀ ਕੁਮਾਰ)। ਬਲਾਕ ਬੁੱਟਰ ਬੱਧਣੀ ਦੀ ਬਲਾਕ ਪੱਧਰੀ ਨਾਮ ਚਰਚਾ ਪਿੰਡ ਬੁੱਟਰ ਵਿਖੇ ਪ੍ਰੇਮੀ ਗੁਰਮੇਲ ਸਿੰਘ ਇੰਸਾਂ ਦੇ ਗ੍ਰਹਿ ਵਿਖੇ ਪਿੰਡ ਮੀਨੀਆਂ ਦੀ ਸਾਧ-ਸੰਗਤ ਵੱਲੋਂ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਸਾਧੂ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਅਰਾ ਬੋਲ ਕੇ ਕੀਤੀ ਗਈ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤ ਮਹਾਤਮਾਂ ਦੇ ਪਵਿੱਤਰ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ।
ਜਿਸ ਨੂੰ ਸਾਧ-ਸੰਗਤ ਨੇ ਬੜੇ ਧਿਆਨ ਪੂਰਵਕ ਸਰਵਣ ਕੀਤਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਭਲਾਈ ਕਾਰਜਾਂ ਦੀ ਚਰਚਾ ਕੀਤੀ ਗਈ। ਇਸੇ ਸਬੰਧੀ ਜ਼ਿੰਮੇਵਾਰ ਵੀਰਾਂ ਨੇ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦੇ ਇਹਨਾਂ ਸੇਵਾ ਕਾਰਜਾਂ ਨੂੰ ਵਧ-ਚੜ੍ਹ ਕੇ ਕਰਨ ਲਈ ਪ੍ਰੇਰਿਤ ਕੀਤਾ। Welfare Work
Read Also : Dera Malerkotla: ਡੇਰਾ ਮਾਲੇਰਕੋਟਲਾ ’ਚ ਸੇਵਾ ਕਾਰਜ ਜ਼ੋਰਾਂ ’ਤੇ
ਜਿਸ ’ਤੇ ਸਾਧ-ਸੰਗਤ ਵੱਲੋਂ ਵੀ ਆਪਣੇ ਹੱਥ ਖੜੇ ਕਰਕੇ ਜਿੰਮੇਵਾਰਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਵੱਲੋਂ ਪੂਜਨੀਕ ਗੁਰੂ ਜੀ ਦੀ ਸਿੱਖਿਆ ਤੇ ਚਲਦਿਆਂ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਵਧ-ਚੜ੍ਹ ਕੇ ਕੀਤਾ ਜਾਵੇਗਾ। ਜਿੰਮੇਵਾਰ ਵੀਰਾਂ ਨੇ ਸਾਧ-ਸੰਗਤ ਨੂੰ ਗਰਮੀ ਦੇ ਚਲਦਿਆਂ ਪੰਛੀਆਂ ਲਈ ਪਾਣੀ ਦਾ ਇੰਤਜ਼ਾਮ ਕਰਨ ਲਈ ਮਿੱਟੀ ਦੇ ਕਟੋਰੇ ਰੱਖਣ ਲਈ ਬੇਨਤੀ ਕੀਤੀ ਗਈ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸਮੂਹ 85 ਮੈਂਬਰ ਭਾਈ ਭੈਣਾਂ, ਸਾਰੀਆਂ ਪ੍ਰੇਮੀ ਸੰਮਤੀਆਂ ਅਤੇ ਸਾਧ-ਸੰਗਤ ਮੌਜ਼ੂਦ ਸੀ। Welfare Work