Road Accident: ਜੈਪੁਰ-ਦਿੱਲੀ ਹਾਈਵੇ ’ਤੇ ਬੱਸ-ਟਰਾਲੇ ਦੀ ਟੱਕਰ, 3 ਦੀ ਮੌਤ, 46 ਜ਼ਖਮੀ

Road Accident
Road Accident: ਰੇਵਾੜੀ ’ਚ ਭਿਆਨਕ ਹਾਦਸਾ, ਹਾਈਵੇਅ ’ਤੇ ਖੜ੍ਹੇ ਟੈਂਕਰ ਨਾਲ ਟਕਰਾਈ ਕਾਰ

17 ਲੋਕ ਜੈਪੁਰ ਰੈਫਰ | Road Accident

ਕੋਟਪੁਤਲੀ-ਬਹਿਰੋਰ (ਸੱਚ ਕਹੂੰ ਨਿਊਜ਼)। Road Accident: ਜੈਪੁਰ-ਦਿੱਲੀ ਰਾਸ਼ਟਰੀ ਰਾਜਮਾਰਗ ’ਤੇ ਬੱਸ ਦੀ ਟਰਾਲੀ ਨਾਲ ਟੱਕਰ ਹੋ ਗਈ। ਬੱਸ ਡਰਾਈਵਰ ਸਮੇਤ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ’ਚ 2 ਔਰਤਾਂ ਵੀ ਸ਼ਾਮਲ ਹਨ। ਬੱਸ ਦੀਆਂ 46 ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। 17 ਜ਼ਖਮੀਆਂ ਨੂੰ ਗੰਭੀਰ ਹਾਲਤ ’ਚ ਜੈਪੁਰ ਰੈਫਰ ਕੀਤਾ ਗਿਆ ਹੈ। ਕਲੈਕਟਰ ਕਲਪਨਾ ਅਗਰਵਾਲ ਨੇ ਦੱਸਿਆ ਕਿ ਬੱਸ ਦੇ ਯਾਤਰੀ ਰਾਧਾਸੁਆਮੀ ਦੇ ਸਤਿਸੰਗ ’ਚ ਸ਼ਾਮਲ ਹੋਣ ਲਈ ਅਜਮੇਰ ਤੋਂ ਦਿੱਲੀ ਜਾ ਰਹੇ ਸਨ। ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 5 ਵਜੇ ਕੋਟਪੁਤਲੀ ਦੇ ਕੰਵਰਪੁਰਾ ਸਟੈਂਡ ’ਤੇ ਵਾਪਰਿਆ। Rajasthan News

Read This : Tania Sodhi: ਪਟਿਆਲਾ ਦੀ ਤਾਨੀਆਂ ਸੋਢੀ ਕੈਨੇਡਾ ’ਚ ਬਣੀ ਵਿਧਾਇਕ

ਅੱਗੇ ਚੱਲ ਰਹੇ ਟਰਾਲੇ ਨਾਲ ਟਕਰਾਈ ਬੱਸ | Road Accident

ਕੋਟਪੁਤਲੀ ਥਾਣੇ ਦੇ ਅਧਿਕਾਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਲੀਪਰ ਬੱਸ ਅਜਮੇਰ ਤੋਂ ਨੈਸ਼ਨਲ ਹਾਈਵੇ ’ਤੇ ਰਵਾਨਾ ਹੋ ਕੇ ਦਿੱਲੀ ਵੱਲ ਜਾ ਰਹੀ ਸੀ। ਇਸ ਦੌਰਾਨ ਕੰਵਰਪੁਰਾ ਸਟੈਂਡ ਨੇੜੇ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਈ। ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਬੀਡੀਐਮ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੰਭੀਰ ਜ਼ਖ਼ਮੀ ਸ਼ਰਧਾਲੂਆਂ ਨੂੰ ਜੈਪੁਰ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਕਲੈਕਟਰ, ਏਡੀਐਮ, ਐਸਪੀ ਸਮੇਤ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਹਸਪਤਾਲ ਪਹੁੰਚੇ।

Rajasthan News

ਡਰਾਈਵਰ ਟਰਾਲਾ ਲੈ ਕੇ ਭੱਜਿਆ | Road Accident

ਥਾਣਾ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਟਰਾਲੀ ਸਮੇਤ ਫਰਾਰ ਹੋ ਗਿਆ। ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕਰ ਦਿੱਤੀ ਹੈ। ਕਲੈਕਟਰ ਕਲਪਨਾ ਅਗਰਵਾਲ ਨੇ ਦੱਸਿਆ ਕਿ ਬੱਸ ’ਚ ਕੁੱਲ 49 ਲੋਕ ਸਵਾਰ ਸਨ। ਸਾਰੇ ਯਾਤਰੀ ਅਜਮੇਰ ਤੇ ਆਸਪਾਸ ਦੇ ਇਲਾਕਿਆਂ ਤੋਂ ਹਨ। ਇਨ੍ਹਾਂ ’ਚੋਂ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਮ੍ਰਿਤਕਾਂ ’ਚ ਮਾਇਆ ਵਾਸੀ ਅਲਵਰ, ਸੁਨੀਤਾ ਸਾਹੂ ਵਾਸੀ ਬੇਵਰ ਅਤੇ ਬੱਸ ਡਰਾਈਵਰ ਵਿਸ਼ਾਲ ਸ਼ਰਮਾ ਵਾਸੀ ਜੈਪੁਰ ਸ਼ਾਮਲ ਹਨ। ਹਸਪਤਾਲ ਦੀ ਸਮੁੱਚੀ ਵਿਵਸਥਾ ਨੂੰ ਠੀਕ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। Road Accident