ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home ਸੂਬੇ ਪੰਜਾਬ ਸੰਘਣੀ ਧੁੰਦ ਕਾ...

    ਸੰਘਣੀ ਧੁੰਦ ਕਾਰਨ ਬੱਸ ਦਰਖ਼ਤ ਨਾਲ ਟਕਰਾਈ

    Accident Sachkahoon

    ਸੰਘਣੀ ਧੁੰਦ ਕਾਰਨ ਬੱਸ ਦਰਖ਼ਤ ਨਾਲ ਟਕਰਾਈ

    (ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿੱਤ ਪਿੰਡ ਝਬੇਲਵਾਲੀ ਵਿਖੇ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸਾ ਗ੍ਰਸਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਰੀਵਾਲਾ ਦੇ ਇੰਚਾਰਜ ਰਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦੀ ਬੱਸ (ਪੀਬੀ 04 ਏਸੀ 6548) ਜੋ ਕਿ ਹਰ ਰੋਜ਼ ਦੀ ਤਰ੍ਹਾਂ ਆਪਣੇ ਰੂਟ ਮੁਤਾਬਿਕ ਅਬੋਹਰ-ਪੰਨੀਵਾਲਾ ਤੋਂ ਸਵੇਰੇ 6:45 ’ਤੇ ਸ੍ਰੀ ਅੰਮਿ੍ਰਤਸਰ ਲਈ ਜਾ ਰਹੀ ਸੀ, ਜਦੋਂ ਉਹ ਕੋਟਕਪੂਰਾ ਰੋਡ ਸਥਿੱਤ ਪਿੰਡ ਝਬੇਲਵਾਲੀ ਦੇ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨੂੰ ਪਾਸ ਕਰਦੇ ਸਮੇਂ ਧੁੰਦ ਜ਼ਿਆਦਾ ਹੋਣ ਕਾਰਨ ਸੜਕ ਲਾਗੇ ਦਰਖ਼ਤ ਨਾਲ ਜਾ ਟਕਰਾਈ, ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ 3 ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨਾਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੁੱਢਲੇ ਇਲਾਜ਼ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਉਨਾਂ ਦੱਸਿਆ ਕਿ ਇਹ ਸਿਰਫ ਕੁਦਰਤੀ ਹਾਦਸਾ ਹੈ, ਜੋ ਧੁੰਦ ਦੇ ਕਾਰਨ ਵਾਪਰਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here