ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News ਬੁਰਹਾਨ ਵਾਨੀ ਦ...

    ਬੁਰਹਾਨ ਵਾਨੀ ਦਾ ਗੈਂਗ ਸਾਫ਼

    Burhan, Wani, Gang, Clean

    ਸ਼ੌਪੀਆਂ ‘ਚ ਹਿਜਬੁਲ ਦੇ ਟਾੱਪ ਕਮਾਂਡਰ ਸਮੇਤ 5 ਅੱਤਵਾਦੀ ਢੇਰ | Burhan Wani’s Gang

    ਸ਼ੋਪੀਆਂ (ਏਜੰਸੀ)। ਕਸ਼ਮੀਰ ਘਾਟੀ ਬਲਾਂ ਵੱਲੋਂ ਚਲਾਏ ਜਾ ਰਹੇ ‘ਓਪਰੇਸ਼ਨ ਆਲਆਊਟ’ ‘ਚ ਵੱਡੀ ਸਫ਼ਲਤਾ ਮਿਲੀ, ਕਈ ਘੰਟੇ ਚੱਲੇ ਐਨਕਾਊਂਟਰ ‘ਚ 5 ਅੱਤਵਾਦੀਆਂ ਨੂੰ ਮਾਰ ਸੁੱਟਿਆ। ਸ਼ੌਪੀਆਂ ਐਨਕਾਊਂਟਰ ‘ਚ ਮਾਰੇ ਗਏ। ਹਿਜਬੁਲ ਅੱਤਵਾਦੀ ਸੱਦਾਮ ਪਾਡਰ ਦੀ ਮੌਤ ਦੇ ਨਾਲ ਹੀ ਬੁਰਹਾਨ ਵਾਨੀ ਗੈਂਗ ਦਾ ਖਾਤਮਾ ਹੋ ਗਿਆ ਹੈ। ਮਾਰੇ ਗਏ ਅੱਤਵਾਦੀਆਂ ‘ਚ ਪ੍ਰੋਫੈਸਰ ਤੋਂ ਅੱਤਵਾਦੀ ਬਣਿਆ ਸ਼ਖਸ ਵੀ ਸ਼ਾਮਲ ਹੈ। ਐਤਵਾਰ ਨੂੰ ਸਵੇਰ ਤੋਂ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵੱਲੋਂ ਜ਼ਬਰਦਸਤ ਗੋਲੀਬਾਰੀ ਚੱਲ ਰਹੀ ਸੀ ਤੇ ਦੁਪਹਿਰ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਉਸ ਸਮੇਂ ਮਿਲੀ ਜਦੋਂ ਉਨ੍ਹਾਂ 5 ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਸ ਐਨਕਾਊਂਟਰ ‘ਚ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਸ਼ੁਰੂਆਤ ‘ਚ ਇਸ ਐਨਕਾਊਂਟਰ ‘ਚ 2 ਸੁਰੱਖਿਆ ਕਰਮੀ ਜ਼ਖਮੀ ਵੀ ਹੋ ਗਏ ਜ਼ਖਮੀਆਂ ‘ਚ ਇੱਕ ਜਵਾਨ ਫੌਜ ਦਾ ਹੈ ਤੇ ਇੱਕ ਪੁਲਿਸ ਦਾ।

    ਇਸ ਸਾਲ ਕਰੀਬ 60 ਅੱਤਵਾਦੀਆਂ ਦਾ ਸਫਾਇਆ | Burhan Wani’s Gang

    ਜ਼ਿਕਰਯੋਗ ਹੈ ਕਿ ‘ਆਪ੍ਰੇਸ਼ਨ ਆਲ ਆਊਟ’ ਦੇ ਰਾਹੀਂ ਕਸ਼ਮੀਰ ਘਾਟੀ ਨੂੰ ਅੱਤਵਾਦ ਮੁਕਤ ਕਰਨ ਦੇ ਮਿਸ਼ਨ ‘ਤੇ ਨਿਕਲੀ ਭਾਰਤੀ ਫੌਜ ਨੇ ਪਿਛਲੇ ਸਾਲ 208 ਅੱਤਵਾਦੀਆਂ ਨੂੰ ਟਿਕਾਣੇ ਲਾਇਆ ਸੀ। ਇਸ ਸਾਲ ਹੁਣ ਤੱਕ 60 ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਚੁੱਕਾ ਹੈ।

    ਪਹਿਲਾਂ ਆਤਮ ਸਮਰਪਣ ਕਰਨ ਲਈ ਕਿਹਾ ਗਿਆ | Burhan Wani’s Gang

    ਮਾਰੇ ਗਏ 5 ਅੱਤਵਾਦੀਆਂ ‘ਚ ਸਦਾਮ ਦੇ ਨਾਲ-ਨਾਲ ਡਾਕਟਰ ਮੁਹੰਮਦ ਰਫ਼ੀ ਭੱਟ, ਬਿਲਾਲ ਮੌਲਵੀ ਤੇ ਆਦਿਲ ਮਲਿਕ ਵੀ ਸ਼ਾਮਲ ਹੈ ਰਫ਼ੀ ਭੱਟ ਕਸ਼ਮੀਰ ਯੂਨਵਰਸਿਟੀ ਦੇ ਪ੍ਰੋਫੈਸਰ ਰਹੇ ਹਨ ਤੇ ਉਨ੍ਹਾਂ ਸੱਦਣ ਲਈ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਸਥਾਨ ‘ਤੇ ਸੱਦਿਆ ਗਿਆ ਤਾਂ ਕਿ ਉਨ੍ਹਾਂ ਸਾਹਮਣੇ ਲਿਆਂਦਾ ਜਾ ਸਕੇ ਪਰ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ ਹਨ। ਐਸਐਸਪੀ ਸ਼ੋਪੀਆਂ ‘ਚ ਐਨਕਾਊਂਟਰ ਦੌਰਾਨ ਲੁਕੇ ਇਨ੍ਹਾਂ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ, ਜਿਸ ਨੂੰ ਅੱਤਵਾਦੀਆਂ ਨੇ ਠੁਕਰਾ ਦਿੱਤਾ ਤੇ ਜਵਾਬ ‘ਚ ਗੋਲੀਬਾਰੀ ਸ਼ੁਰੂ ਕਰ ਦਿੱਤੀ।

    LEAVE A REPLY

    Please enter your comment!
    Please enter your name here