ਝਾਂਸੀ (ਏਜੰਸੀ)। ਉੱਤਰ ਪ੍ਰਦੇਸ਼ ਦੇ ਝਾਂਸੀ ‘ਚ ਬੁੰਦੇਲਖੰਡ (Bundelkhand Liberation Front) ਮੁਕਤੀ ਮੋਰਚਾ ਨੇ ਭਾਜਪਾ ‘ਤੇ ਲੋਕਾਂ ਨੂੰ ਧੋਖਾ ਦੇਣ ਤੇ ਵਾਅਦਾ ਖਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਉਮਾ ਭਾਰਤੀ ਦੇ ਪੁਤਲੇ ਫੂਕੇ ਬੁੰਦੇਲਖੰਡ ਮੁਕਤੀ ਮੋਰਚਾ ਦੇ ਅਹੁਦਾ ਅਧਿਕਾਰੀ ਭਾਨੁ ਸਹਾਇ ਦੀ ਅਗਵਾਈ ‘ਚ ਇੱਥੇ ਕਚਹਿਰੀ ਨੇੜੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਕੇਂਦਰੀ ਮੰਤਰੀ ਉਮਾ ਭਾਰਤੀ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਸ੍ਰੀ ਸਹਾਇ ਨੇ ਭਾਜਪਾ ‘ਤੇ ਦੋਸ਼ ਲਾਇਆ ਕਿ ਖੇਤਰੀ ਸਾਂਸਦ ਤੇ ਕੇਂਦਰੀ ਮੰਤਰੀ ਉਮਾ ਭਾਰਤ ਨੇ ਵੱਖਰੇ ਬੁੰਦੇਲਖੰਡ ਸੂਬਾ ਨਿਰਮਾਣ ਦੇ ਪੱਖ ‘ਚ ਪੂਰੇ ਜੋਸ਼ ਨਾਲ ਬਚਨ ਦਿੱਤਾ ਸੀ ਕਿ ਕੇਂਦਰ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਂਦੇ ਹੀ ਤਿੰਨ ਸਾਲ ਦੇ ਅੰਦਰ ਬੁੰਦੇਲਖੰਡ ਸੂਬੇ ਦਾ ਨਿਰਮਾਣ ਕੀਤਾ ਜਾਵੇਗਾ। (Bundelkhand Liberation Front)
ਪਰ ਅੱਜ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਵਾਅਦਾ ਪੂਰਾ ਕਰਨਾ ਤਾਂ ਦੂਰ ਦੀ ਗੱਲ ਉਨ੍ਹਾਂ ਨੇ ਇਸ ਪਾਸੇ ਕੋਈ ਕਾਰਵਾਈ ਤੱਕ ਸ਼ੁਰੂ ਨਹੀਂ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਸਾਡੇ ਨਾਲ, ਪੂਰੇ ਬੁੰੰਦੇਲਖੰਡ ਵਾਸੀਆਂ ਨਾਲ ਕੀਤੇ ਵਾਅਦੇ ਨੂੰ ਨਕਾਰ ਦਿੱਤਾ ਹੈ ਤੇ ਸਰਕਾਰ ਚਾਰ ਸਾਲ ਪੂਰੇ ਹੋਣ ‘ਤੇ ਵੀ ਕੰਨ ‘ਚ ਠੰਢਾ ਤੇਲ ਪਾ ਕੇ ਬੈਠੀ ਹੈ । ਅਸੀਂ ਪਹਿਲਾਂ ਇਨ੍ਹਾਂ ਦੇ ਵਾਅਦੇ ‘ਤੇ ਭਰੋਸਾ ਕਰਕੇ ਆਪਣਾ ਅਭਿਆਨ ਹੌਲੀ ਕਰ ਦਿੱਤਾ ਸੀ ਪਰ ਹੁਣ ਅਸੀਂ ਆਪਣੀ ਮੰਗ ਪ੍ਰਤੀ ਅਭਿਆਨ ‘ਚ ਤੇਜ਼ੀ ਲਿਆਵਾਂਗੇ। (Bundelkhand Liberation Front)