ਟੈਸਟ ਰੈਂਕਿੰਗ ’ਚ ਸਭ ਤੋਂ ਜ਼ਿਆਦਾ ਰੇਟਿੰਗ ਅੰਕ ਹਾਸਲ ਕੀਤੀ
ਸਪੋਰਟਸ ਡੈਸਕ। ICC: ਅਸਟਰੇਲੀਆ ਖਿਲਾਫ਼ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਾਲ 2025 ਦੇ ਪਹਿਲੇ ਦਿਨ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਬੁਮਰਾਹ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ’ਚ ਸਭ ਤੋਂ ਵੱਧ ਰੇਟਿੰਗ ਅੰਕਾਂ ਨਾਲ ਭਾਰਤੀ ਗੇਂਦਬਾਜ਼ ਬਣ ਗਏ ਹਨ। ਗੇਂਦਬਾਜ਼ਾਂ ’ਚ ਬੁਮਰਾਹ ਸਿਖਰ ’ਤੇ ਹਨ ਤੇ ਉਨ੍ਹਾਂ ਨੇ ਨਵਾਂ ਇਤਿਹਾਸ ਰਚਿਆ ਹੈ। Jasprit Bumrah
ਇਹ ਖਬਰ ਵੀ ਪੜ੍ਹੋ : ਮਾਫ ਕਰਨਾ ਤੇ ਭੁੱਲਣਾ ਹੀ ਅਮਨ ਦਾ ਰਾਹ
ਬੁਮਰਾਹ ਨੇ ਅਸ਼ਵਿਨ ਨੂੰ ਪਿੱਛੇ ਛੱਡਿਆ | ICC
ਬੁਮਰਾਹ ਨੇ ਅਸਟਰੇਲੀਆ ਖਿਲਾਫ਼ ਚਾਰ ਟੈਸਟ ਮੈਚਾਂ ’ਚ 30 ਵਿਕਟਾਂ ਲਈਆਂ ਹਨ ਤੇ ਉਹ ਇਸ ਸੀਰੀਜ਼ ’ਚ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ ਹਨ। ਬੁਮਰਾਹ ਦੇ ਕੋਲ 907 ਰੇਟਿੰਗ ਹਨ ਜੋ ਭਾਰਤੀ ਕ੍ਰਿਕੇਟ ਟੀਮ ਦੇ ਇਤਿਹਾਸ ’ਚ ਕਿਸੇ ਵੀ ਗੇਂਦਬਾਜ਼ ਦੇ ਸਭ ਤੋਂ ਵਧੀਆ ਰੇਟਿੰਗ ਅੰਕ ਹਨ। ਮੈਲਬੌਰਨ ’ਚ ਖੇਡੇ ਗਏ ਚੌਥੇ ਟੈਸਟ ਤੋਂ ਪਹਿਲਾਂ ਬੁਮਰਾਹ ਦੇ ਰੇਟਿੰਗ ਅੰਕ 904 ਸਨ ਤੇ ਉਸ ਨੇ ਸਰਵੋਤਮ ਰੇਟਿੰਗ ਦੇ ਮਾਮਲੇ ’ਚ ਸਾਬਕਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਬਰਾਬਰੀ ਕਰ ਲਈ ਸੀ। 2016 ’ਚ ਅਸ਼ਵਿਨ ਨੇ ਸਭ ਤੋਂ ਜ਼ਿਆਦਾ ਰੇਟਿੰਗ (904) ਹਾਸਲ ਕੀਤੀ ਸੀ ਪਰ ਹੁਣ ਬੁਮਰਾਹ ਨੇ ਉਸ ਨੂੰ ਪਿੱਛੇ ਛੱਡ ਦਿੱਤਾ ਹੈ।
ਟੈਸਟ ’ਚ ਪੂਰੀਆਂ ਕੀਤੀਆਂ ਸਨ 200 ਵਿਕਟਾਂ | ICC
ਬੁਮਰਾਹ ਨੇ ਅਸਟਰੇਲੀਆ ਖਿਲਾਫ਼ ਚੌਥੇ ਟੈਸਟ ਦੌਰਾਨ ਆਪਣੇ 200 ਟੈਸਟ ਵਿਕਟ ਪੂਰੇ ਕੀਤੇ। ਮੈਚ ਦੇ ਮੁਤਾਬਕ ਬੁਮਰਾਹ ਭਾਰਤ ਲਈ ਟੈਸਟ ’ਚ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ’ਚ ਦੂਜੇ ਨੰਬਰ ’ਤੇ ਹਨ। ਹਾਲਾਂਕਿ ਇਸ ਸੂਚੀ ’ਚ ਚੋਟੀ ਦੇ ਪੰਜ ਗੇਂਦਬਾਜ਼ਾਂ ’ਚ ਸਿਰਫ ਇੱਕ ਤੇਜ਼ ਗੇਂਦਬਾਜ਼ ਹੈ। ਬੁਮਰਾਹ ਨੇ 44 ਟੈਸਟਾਂ ’ਚ ਅਜਿਹਾ ਕੀਤਾ। ਇਸ ਦੇ ਨਾਲ ਹੀ ਅਸ਼ਵਿਨ ਨੇ 37 ਟੈਸਟ ਮੈਚਾਂ ’ਚ 200 ਵਿਕਟਾਂ ਪੂਰੀਆਂ ਕਰ ਲਈਆਂ ਹਨ ਤੇ ਉਹ ਚੋਟੀ ’ਤੇ ਹਨ। ਜੇਕਰ ਗੇਂਦਾਂ ਦੇ ਮਾਮਲੇ ’ਚ ਟੈਸਟ ’ਚ ਸਭ ਤੋਂ ਤੇਜ਼ 200 ਵਿਕਟਾਂ ਪੂਰੀਆਂ ਕਰਨ ਵਾਲੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਬੁਮਰਾਹ ਚੌਥੇ ਸਥਾਨ ’ਤੇ ਹਨ। ਬੁਮਰਾਹ ਨੂੰ 200 ਵਿਕਟਾਂ ਹਾਸਲ ਕਰਨ ਲਈ 8484 ਗੇਂਦਾਂ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਵਕਾਰ ਯੂਨਿਸ ਇਸ ਸੂਚੀ ’ਚ ਸਿਖਰ ’ਤੇ ਹਨ।