ਕਸਬਾ ਬਾਦਸ਼ਾਹਪੁਰ ਦੇ ਮੇਨ ਚੌਕ ਅੰਦਰ ਇੱਕ ਦੁਕਾਨਦਾਰ ਨਾਲ ਗੁੰਡਾਗਰਦੀ

Badshahpur

ਦੁਕਾਨਦਾਰ ਦਾ ਸਮਾਨ ਬਾਹਰ ਸੁੱਟਿਆ ਤੇ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ | Badshahpur

ਬਾਦਸ਼ਾਹਪੁਰ/ਘੱਗਾ (ਮਨੋਜ ਗੋਇਲ)l ਦੁਕਾਨ ਦੇ ਰੌਲੇ ਨੂੰ ਲੈ ਕੁਝ ਮੋਟਰਸਾਈਕਲ ਸਵਾਰ ,ਨਕਾਬ ਪੋਸ਼ ਬਦਮਾਸ਼ਾਂ ਨੇ ਕਸਬਾ ਬਾਦਸ਼ਾਹਪੁਰ ਦੇ ਮੇਨ ਚੌਂਕ ਅੰਦਰ ਇਕ ਦੁਕਾਨ ਵਿੱਚ ਵੜ ਕੇ ਦੁਕਾਨਦਾਰ ਦਾ ਸਮਾਨ ਬਾਹਰ ਸੁੱਟ ਕੇ ਦੁਕਾਨ ਦੇ ਸ਼ੀਸ਼ੇ ਭੰਨ ਤੋੜ ਕਰਕੇ ਦੁਕਾਨ ਨੂੰ ਤਾਲਾ ਲਗਾ ਕੇ ਅਤੇ ਕੁਝ ਸਮਾਨ ਆਪਣੇ ਮੋਟਰਸਾਈਕਲਾਂ ਦੇ ਨਾਲ ਰੱਖ ਕੇ ਦੁਕਾਨਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਵਾਪਸ ਚਲੇ ਗਏ l ਇਸ ਹੋਏ ਘਟਨਾ ਕਰਮ ਨੂੰ ਸਥਾਨਕ ਮੰਡੀ ਵਾਸੀਆਂ ਨੇ ਪੁਲਿਸ ਨੂੰ ਸੂਚਿਤ l ਪੁਲਿਸ ਨੇ ਮੌਕਾ ਦੇਖਦੇ ਆਂ ਅਣਪਛਾਤੇ ਖਿਲਾਫ ਬਣਦੀ ਕਾਰਵਾਈ ਜਾਰੀ ਕਰ ਦਿੱਤੀ l

ਇਸ ਗੁੰਡਾਗਰਦੀ ਦੇ ਖਿਲਾਫ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੀ ਦੁਕਾਨ ਮਾਲਕ ਨਾਲ ਡੱਟ ਕੇ ਖੜ ਗਈ l ਜਿਸ ਤੋਂ ਬਾਅਦ ਪੂਰੇ ਦੁਕਾਨਦਾਰਾਂ ਨੇ ਰੋਸ ਵਜੋਂ ਦੁਕਾਨਾਂ ਬੰਦ ਰੱਖੀਆਂ l ਅਤੇ ਮੇਨ ਚੌਂਕ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਗਿਆ। ਉਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨਾ ਗੁੰਡਾਗਰਦੀ ਕਰਨ ਵਾਲਿਆਂ ਨੂੰ ਅਤੇ ਕਰਵਾਉਣ ਵਾਲਿਆਂ ਨੂੰ ਜਲਦ ਤੋਂ ਜਲਦ ਨਹੀਂ ਫੜਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣਗੇ l

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

LEAVE A REPLY

Please enter your comment!
Please enter your name here