ਫੌਜੀਆਂ ਲਈ ਬਿਨਾ ਬੂਲੇਟ ਪਰਫੂ ਗੱਡੀਆਂ, ਮੋਦੀ ਲਈ ਮਹਿੰਗਾ ਜਹਾਜ਼ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਲਈ ਜਹਾਜ਼ ਖਰੀਦੇ ਜਾਣ ਸਬੰਧੀ ਨਰਿੰਦਰ ਮੋਦੀ ‘ਤੇ ਸ਼ਨਿੱਚਰਵਾਰ ਨੂੰ ਇੱਕ ਵਾਰ ਫਿਰ ਸ਼ਬਦੀ ਹਮਲਾ ਕੀਤਾ ਤੇ ਇੱਕ ਵੀਡੀਓ ਸਾਂਝੀ ਕਰਕੇ ਫੌਜੀਆਂ ਲਈ ਬਿਨਾ ਬੁਲੈਟ ਪਰੂਫ ਗੱਡੀਆਂ ਤੇ ਆਪਣੇ (ਸ੍ਰੀ ਮੋਦੀ) ਲਈ ਮਹਿੰਗਾ ਜਹਾਜ਼ ਖਰੀਦਣ ਦਾ ਦੋਸ਼ ਲਾਇਆ।
Bulletproof vehicles for soldiers, expensive planes for Modi: Rahul
ਗਾਂਧੀ ਚੀਨ ਤੇ ਭਾਰਤ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਲੱਦਾਖ ਸਰਹੱਦ ‘ਤੇ ਚੱਲ ਰਹੇ ਵਿਵਾਦ ਸਬੰਧੀ ਮੋਦੀ ‘ਤੇ ਲਗਾਤਾਰ ਹਮਲਾਵਰ ਰਹੇ ਹਨ। ਕੇਰਲ ਦੇ ਵਾਇਨਾਡ ਤੋਂ ਸਾਂਸਦ ਰਾਹੁਲ ਨੇ ਸ਼ਨਿੱਚਰਵਾਰ ਨੂੰ ਆਪਣੇ ਟਵਿੱਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤੀ। ਵੀਡੀਓ ‘ਚ ਕਥਿਤ ਤੌਰ ‘ਤੇ ‘ਇੱਕ ਟਰੱਕ ਦੇ ਅੰਦਰ ਬੈਠੇ ਕੁਝ ਜਵਾਨ ਆਪਸ ‘ਚ ਗੱਲ ਕਰ ਰਹੇ ਹਨ। ਉਨ੍ਹਾਂ ‘ਚੋਂ ਇੱਕ ਜਵਾਨ ਇਹ ਕਹਿੰਦਾ ਹੈ ਕਿ ”ਨਾਨ ਬੁਲੇਟ ਪਰੂਫ਼ ਗੱਡੀ ‘ਚ ਭੇਜ ਕੇ ਸਾਡੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।’
ਗਾਂਧੀ ਨੇ ਵੀਡਿਓ ਦੇ ਨਾਲ ਟਵੀਟ ਲਿਖਿਆ ਹੈ, ‘ ਸਾਡੇ ਜਵਾਨਾਂ ਨੂੰ ਬਿਨਾ ਬੁਲੇਟ ਪਰੂਫ ਟਰੱਕਾਂ ‘ਚ ਸ਼ਹੀਦ ਹੋਣ ਲਈ ਭੇਜਿਆ ਜਾ ਰਿਹਾ ਹੈ ਤੇ ਪੀਐਮ ਲਈ 8400 ਕਰੋੜ ਦੇ ਹਵਾਈ ਜਹਾਜ਼! ਕੀ ਇਹ ਨਿਆਂ ਹੈ? ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵੀ ਪ੍ਰਧਾਨ ਮੰਤਰੀ ਲਈ ਜਹਾਜ਼ ਖਰੀਦਣ ‘ਤੇ ਨਿਸ਼ਾਨਾ ਵਿੰਨ੍ਹਿਆ ਸੀ ਤੇ ਕਿਹਾ ਕਿ ਪੀਐਮ ਨੂੰ ਸਿਰਫ਼ ਆਪਣੀ ਦਿਖ ਦੀ ਫ਼ਿਕਰ ਹੈ। ਉਨ੍ਹਾਂ ਕਿਹਾ ਸੀ ਕਿ ਪੀਐਮ ਨੇ ਆਪਣੇ ਲਈ 8400 ਕਰੋੜ ਦਾ ਹਵਾਈ ਜਹਾਜ਼ ਖਰੀਦਿਆ। ਇੰਨੇ ‘ਚ ਤਾਂ ਸਾਡੇ ਜਵਾਨਾਂ ਲਈ ਬਹੁਤ ਕੁਝ ਖਰੀਦਿਆ ਜਾ ਸਕਦਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.