ਅੱਤਵਾਦ ਨਾਲ ਲੜਨ ਲਈ ਕਾਨਪੁਰ ਦੀ ਕੰਪਨੀ ਨੇ ਤਿਆਰ ਕੀਤੀ ਸੀ 3700 ਰੁਪਏ ਦੀ ਇੱਕ ਜਾਕਟ
- ਚੰਡੀਗੜ੍ਹ ਕੇਂਦਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ ‘ਚ 1430 ਜਾਕਟਾਂ ਫੇਲ੍ਹ
- ਮਹਾਂਰਾਸ਼ਟਰ ਪੁਲਿਸ ਨੇ ਨਿਰਮਾਤਾ ਨੂੰ ਵਾਪਸ ਮੋੜੀਆਂ ਇੱਕ ਤਿਹਾਈ ਜਾਕਟਾਂ
ਮੁੰਬਈ/ਚੰਡੀਗੜ੍ਹ (ਏਜੰਸੀ/ਬਿਊਰੋ)। 26/11 ਦੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮਹਾਂਰਾਸ਼ਟਰ ਪੁਲਿਸ ਨੇ ਖੁਦ ਨੂੰ ਮਿਲੀ 4600 ਬੁਲੇਟ ਪਰੂਫ ਜਾਕਟਾਂ ‘ਚੋਂ ਇੱਕ ਤਿਹਾਈ ਭਾਵ ਕੁਲ 1430 ਜੈਕਟਾਂ ਨਿਰਮਾਤਾ ਨੂੰ ਵਾਪਸ ਕਰ ਦਿੱਤੀਆਂ ਹਨ, ਇਹ ਜਾਕਟਾਂ ਇਸ ਲਈ ਮੋੜੀਆਂ ਗਈਆਂ ਕਿਉਂਕਿ ਇਹ ਏਕੇ-47 ਗੋਲੀ ਪ੍ਰੀਖਣ ‘ਚ ਅਸਫ਼ਲ ਰਹੀਆਂ ਸਨ ਏਡੀਜੀਪੀ (ਖਰੀਦ ਤੇ ਸਮਨਵਯ) ਵੀਵੀ ਲਕਸ਼ਮੀ ਨਰਾਇਣ ਨੇ ਦੱਸਿਆ ਕਿ ਏਕੇ-47 ਗੋਲੀ ਪ੍ਰੀਖਣ ‘ਚ ਅਸਫ਼ਲ ਰਹਿਣ ਕਾਰਨ ਅਸੀਂ 1400 ਤੋਂ ਵੱਧ ਬੁਲੇਟ ਪਰੂਫ ਜਾਕਟਾਂ ਨਿਰਮਾਤਾਵਾਂ ਨੂੰ ਮੋੜ ਦਿੱਤੀਆਂ ਹਨ ਇਹ ਜਾਕਟਾਂ ਕਾਨਪੁਰ ਸਥਿੱਤ ਨਿਰਮਾਤਾ ਕੰਪਨੀ ਨੂੰ ਵਾਪਸ ਕੀਤੀਆਂ ਗਈਆਂ ਹਨ ਜਿੱਥੋਂ ਇਹ ਤਿੰਨ ਖੇਪ ‘ਚ ਆਈਆਂ ਸਨ ਪੁਲਿਸ ਵਿਭਾਗ ਨੇ ਕੰਪਨੀ ਨੂੰ 5,000 ਬੁਲੇਟ ਪਰੂਫ ਜਾਕਟ ਬਣਾਉਣ ਦਾ ਆਦੇਸ਼ ਦਿੱਤਾ ਸੀ ਇਹ ਕੰਪਨੀ ਹੋਰਨਾਂ ਕੇਂਦਰੀ ਸੁਰੱਖਿਆ ਬਲਾਂ ਨੂੰ ਵੀ ਅਜਿਹੀ ਜਾਕਟ ਮੁਹੱਈਆ ਕਰਵਾਉਂਦੀ ਹੈ ਸਰਹੱਦੀ ਟੈਕਸ ਡਿਊਟੀ ਤੇ ਹੋਰ ਟੈਕਸਾਂ ਦੇ ਨਾਲ 17 ਕਰੋੜ ਰੁਪਏ ਦਿੱਤੇ ਗਏ ਸਨ ਤੇ 4600 ਜੈਕਟਾਂ ਮਿਲੀਆਂ ਸਨ।