Bulldozer Action: ਨਜਾਇਜ਼ ਕਬਜਿਆਂ ’ਤੇ ਚੱਲਿਆ ਪੀਲਾ ਪੰਜਾ

Bulldozer Action
Bulldozer Action: ਨਜਾਇਜ਼ ਕਬਜਿਆਂ ’ਤੇ ਚੱਲਿਆ ਪੀਲਾ ਪੰਜਾ

Bulldozer Action: (ਵਿਜੈ ਸਿੰਗਲਾ) ਭਵਾਨੀਗੜ੍ਹ। ਸ਼੍ਰੀ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਪੀਬੀਆਈ) ਅਤੇ ਸ਼੍ਰੀ ਰਾਹੁਲ ਕੌਸ਼ਲ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਭਵਾਨੀਗੜ੍ਹ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿੰਡ ਜੌਲੀਆਂ ਵਿਖੇ ਕੀਤੀਆਂ ਨਜਾਇਜ਼ ਉਸਾਰੀਆਂ ਨੂੰ ਤੁੜਵਾਇਆ ਗਿਆ, ਜਿਸ ਸਬੰਧੀ ਸਿਵਲ ਪ੍ਰਸ਼ਾਸਨ ਨੂੰ ਮੌਕੇ ’ਤੇ ਪੁਲਿਸ ਸਹਾਇਤਾ ਦਿੱਤੀ ਗਈ। ਜਿਹੜੇ ਵਿਅਕਤੀਆਂ ਵੱਲੋਂ ਇਹ ਨਾਜਾਇਜ਼ ਉਸਾਰੀਆਂ ਕੀਤੀਆਂ ਗਈਆਂ ਸਨ, ਉਹਨਾਂ ਖਿਲਾਫ ਐੱਨਡੀਪੀਐੱਸ ਸਮੇਤ ਵੱਖ-ਵੱਖ ਕਾਨੂੰਨਾਂ ਤੇ ਧਾਰਾਵਾਂ ਤਹਿਤ ਕੇਸ ਦਰਜ ਹਨ।

ਇਹ ਵੀ ਪੜ੍ਹੋ: Punjab BJP: ਬਿਹਾਰ ’ਚ ਭਾਜਪਾ ਦੀ ਸਰਕਾਰ ਬਣਨ ਦੀ ਖੁਸ਼ੀ ’ਚ ਮਲੋਟ ’ਚ ਲੱਡੂ ਵੰਡ ਕੇ ਮਨਾਈ ਖੁਸ਼ੀ

ਇਹਨਾਂ ਮੁਲਜ਼ਮਾਂ ਵਿੱਚ ਸਤਪਾਲ ਸਿੰਘ ਖਿਲਾਫ 9 ਕੇਸ, ਗੁਰਪ੍ਰੀਤ ਸਿੰਘ ਉਰਫ ਗੋਲਗੱਪਾ ਖਿਲਾਫ 08 ਕੇਸ, ਰੋਮੀ ਸਿੰਘ ਖਿਲਾਫ 03 ਕੇਸ, ਮੁਲਜ਼ਮ ਜਸਵਿੰਦਰ ਸਿੰਘ ਉਰਫ ਵਿੱਕੀ ਖਿਲਾਫ 02 ਕੇਸ, ਮੁਲਜ਼ਮ ਰਵੀ ਸਿੰਘ ਖਿਲਾਫ 02 ਕੇਸ, ਸਰਬਜੀਤ ਕੌਰ ਉਰਫ ਬੇਬੀ ਖਿਲਾਫ 06 ਕੇਸ, ਮੁਲਜ਼ਮ ਹਰਬੰਸ ਸਿੰਘ ਉਰਫ ਬੰਸਾ ਖਿਲਾਫ 07 ਕੇਸ, ਮੁਲਜ਼ਮ ਪਿਆਰਾ ਸਿੰਘ ਉਰਫ ਬੱਲੀ ਖਿਲਾਫ 05 ਕੇਸ, ਮੁਲਜ਼ਮ ਭਿੰਦਰ ਸਿੰਘ ਖਿਲਾਫ 03 ਕੇਸ, ਮੁਲਜ਼ਮ ਪ੍ਰਤਾਪ ਸਿੰਘ ਖਿਲਾਫ 04 ਕੇਸ ਅਤੇ ਮੁਲਜ਼ਮ ਬਲਜੀਤ ਸਿੰਘ ਉਰਫ ਕੁੱਦਾ ਖਿਲਾਫ 01 ਕੇਸ ਦਰਜ ਹੈ।

ਇਸ ਮੌਕੇ ਐੱਸਪੀ ਸ਼੍ਰੀ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਪੰਜਾਬ ਸਰਕਾਰ ਉਹਨਾਂ ਦੀ ਹਰ ਹਾਲ ਮਦਦ ਕਰ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੇ ਵਿੱਚ ਸਰਕਾਰੀ ਨਸ਼ਾ ਛੁੜਾਊ ਤੇ ਮੁੜਵਸੇਵਾ ਕੇਂਦਰ ਕਾਰਰਸ਼ੀਲ ਹਨ। Bulldozer Action