Sangrur News: ਸੰਗਰੂਰ ਤੋਂ ਬਸਪਾ ਨੇ ਉਮੀਦਵਾਰ ਐਲਾਨਿਆ

Sangrur News
Sangrur News: ਸੰਗਰੂਰ ਤੋਂ ਬਸਪਾ ਨੇ ਉਮੀਦਵਾਰ ਐਲਾਨਿਆ

ਸਿਹਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ ਸੇਵਾ ਮੁਕਤ ਡਾ: ਮੱਖਣ ਸਿੰਘ ਨੂੰ ਉਤਾਰਿਆ ਮੈਦਾਨ ’ਚ

(ਸੱਚ ਕਹੂੰ ਨਿਊਜ਼) ਸੰਗਰੂਰ। Lok Sabha Elections 2024 ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਲੋਕ ਸਭਾ ਹਲਕਾ ਸੰਗਰੂਰ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸਿਹਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ ਸੇਵਾ ਮੁਕਤ ਹੋਏ ਡਾ: ਮੱਖਣ ਸਿੰਘ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ। ਕੇਂਦਰੀ ਕਨਵੀਨਰ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਜਲਦੀ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਮਲੂਕਾ ਦੀ ਨੂੰਹ ਦਾ ਅਸਤੀਫ਼ਾ ਨਾ-ਮਨਜ਼ੂਰ, ਮੁੱਖ ਮੰਤਰੀ ਮਾਨ ਨੇ ਕਹੀ ਇਹ ਗੱਲ

ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਦਲਿਤ ਸਮਾਜ ਦਾ ਚਿਹਰਾ ਡਾ: ਮੱਖਣ ਸਿੰਘ ਨੂੰ ਉਮੀਦਵਾਰ ਬਣਾਉਣਾ ਬਹੁਜਨ ਸਮਾਜ ਪਾਰਟੀ ਹਾਈਕਮਾਂਡ ਦਾ ਚੰਗਾ ਫ਼ੈਸਲਾ ਹੈ।

LEAVE A REPLY

Please enter your comment!
Please enter your name here