ਭਾਰਤ-ਪਾਕਿ ਸਰਹੱਦ ਤੋਂ ਬੀਐੱਸਐਫ ਜਵਾਨਾਂ ਨੇ ਬਰਾਮਦ ਕੀਤਾ ਡਰੋਨ

Drone
ਫਿਰੋਜ਼ਪੁਰ: ਬੀਐੱਸਐਫ ਜਵਾਨਾਂ ਵੱਲੋਂ ਬਰਾਮਦ ਕੀਤਾ ਗਿਆ ਡਰੋਨ।

(ਸਤਪਾਲ ਥਿੰਦ) ਫਿਰੋਜ਼ਪੁਰ। ਹਿੰਦ-ਪਾਕਿ ਕੌਮਾਂਤਰੀ ਸਰਹੱਦ ਤੋਂ ਚੱਕ ਭੰਗੇ ਵਾਲਾ ਦੇ ਇਲਾਕੇ ’ਚ ਬੀਐੱਸਐਫ ਜਵਾਨਾਂ ਨੂੰ ਬੀਤੀ ਦੇਰ ਸ਼ਾਮ ਇੱਕ ਡਰੋਨ Drone ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਬੀਐੱਸਐਫ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ 14 ਅਕਤੂਬਰ ਦੇਰ ਸ਼ਾਮ ਬੀਐੱਸਐੱਫ ਨੂੰ ਸੂਚਨਾ ਮਿਲੀ ਕਿ ਚੱਕ ਭੰਗੇ ਵਾਲਾ ਦੇ ਨੇੜੇ ਡਰੋਨ ਵੇਖਿਆ ਗਿਆ ਹੈ, ਜਿਸ ਤੋਂ ਬਾਅਦ ਜਵਾਨਾਂ ਵੱਲੋਂ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਜਵਾਨਾਂ ਨੂੰ ਝੋਨੇ ਦੇ ਖੇਤ ਵਿਚ ਡਿੱਗਿਆ ਇੱਕ ਡਰੋਨ ਬਰਾਮਦ ਹੋਇਆ।

ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਿਸ ਵੱਲੋਂ 2 ਕਿਲੋ ਹੈਰੋਇਨ ਬਰਾਮਦ, ਦੋ ਗ੍ਰਿਫ਼ਤਾਰ

ਇਹ ਡਰੋਨ (ਡੀਜੇਆਈ ਮੈਟਰਾਈਸ 300 ਆਰਟੀਕੇ) ਇੱਕ ਕਵਾਡਕਾਪਟਰ ਹੈ । ਫਿਲਹਾਲ ਇਹ ਕਿਸ ਮਕਸਦ ਨਾਲ ਸਰਹੱਦੀ ਇਲਾਕੇ ਵਿੱਚ ਘੁੰਮ ਰਿਹਾ ਸੀ ਜਿਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਕੋਈ ਪਾਬੰਦੀਸ਼ੁਦਾ ਵਸਤਾਂ ਤਾਂ ਨਹੀਂ ਲੈ ਕੇ ਆਇਆ ਇਸ ਸਬੰਧੀ ਵੀ ਸਰਚ ਜਾਰੀ ਹੈ।

LEAVE A REPLY

Please enter your comment!
Please enter your name here