ਅਜਨਾਲਾ (ਸੱਚ ਕਹੂੰ ਨਿਊਜ਼)। ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ ’ਤੇ ਸਥਿੱਤ ਬੀਓਪੀ ਬੁਰਜ ਨੇੜਿਓਂ ਬੀਤੀ ਰਾਤ ਬੀਐੱਸਐੱਫ਼ (BSF) ਦੇ ਜਵਾਨਾਂ ਵੱਲੋਂ ਤਕਰੀਬਨ 6 ਕਿੱਲੋ ਹੈਰੋਇਨ ਤੇ ਕੁਝ ਹੋਰ ਸਮਾਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ 9:36 ਵਜੇ ਦੇ ਕਰੀਬ ਬੀਐੱਸਐੱਫ਼ (BSF) ਦੇ ਜਵਾਨਾਂ ਨੇ ਬੀਓਪੀ ਬੁਰਜ ਦੇ ਨੇੜੇ ਪਿੰਡ ਤੂਰ ਦੇ ਖੇਤਰ ’ਚ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਇੱਕ ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣੀ, ਜਿਸ ਨੂੰ ਰੋਕਣ ਲਈ ਬੀਐੱਸਐੱਫ਼ ਦੇ ਜਵਾਨਾਂ ਨੇ ਤੁਰੰਤ ਫਾਇਰਿੰਗ ਕੀਤੀ ਅਤੇ ਸਵੇਰੇ ਕੀਤੀ ਗਈ ਸਰਚ ਦੌਰਾਨ ਜਵਾਨਾਂ ਨੂੰ ਕਣਕ ਦੇ ਖੇਤ ਵਿੰਚੋਂ 6 ਵੱਡੇ ਪੈਕੇਡ ਹੈਰੋਇਨ, ਇੱਕ ਬੈਗ ਅਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਹੋਇਆ। ਬਰਾਮਦ ਕੀਤੀ ਹੈਰੋਇਨ ਦਾ ਭਾਰ 6 ਕਿੱਲੋ 275 ਗ੍ਰਾਮ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ’ਚ ਕੀਮਤ 30 ਕਰੋੜ ਦੱਸੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।