ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home Breaking News ਬੀ ਐਸ ਐਫ ਵਲੋਂ...

    ਬੀ ਐਸ ਐਫ ਵਲੋਂ ਦੋ ਪਾਕਿਸਤਾਨੀ ਨਾਗਰਿਕ ਕਾਬੂ

    BSF, Pakistani, Nationals

    ਗੁਰੂਹਰਸਹਾਏ (ਵਿਜੈ ਹਾਂਡਾ ) | ਬੀ ਐਸ ਐਫ ਵਲੋਂ ਘੁਸਪੈਠ ਦੀ ਯੋਜਨਾ ਨੂੰ ਨਾਕਾਮ ਕਰਦਿਆਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਗਿਆ ਹੈ । ਅਧਿਕਾਰੀਆਂ ਨੇ ਦੱਸਿਆਂ ਕਿ ਭਾਰਤੀ ਸੀਮਾ ਅੰਦਰ ਦੋ ਅਣਪਛਾਤੇ ਵਿਅਕਤੀਆਂ ਨੂੰ ਬੀ ਐਸ ਐਫ 02 ਦੇ ਜਵਾਨਾਂ ਵਲੋਂ ਦੇਖਿਆਂ ਤਾਂ ਚੌਕਸੀ ਵਰਤਦਿਆ ਉਹਨਾਂ ਨੂੰ ਕਾਬੂ ਕਰ ਲਿਆ ਗਿਆ।

    ਇਹ ਵਿਅਕਤੀ ਬੀ ੳ ਪੀ ਚੋਕੀ ਸਮਸ ਕੇ ਦੇ ਬੀ ਪੀ ਨੰਬਰ 217-219 ਤੋ ਕਾਬੂ ਕੀਤੇ ਗਏ ਹਨ ਤੇ ਇਹਨਾਂ ਦੀ ਪਹਿਚਾਣ ਮੁਹੰਮਦ ਲਤੀਫ ਤੇ ਮੁਹੰਮਦ ਸੈਫ ਜਿਲ੍ਹਾ ਉਕਾਰਾ ਪਾਕਿਸਤਾਨ ਦੇ ਰੂਪ ਵਜੋਂ ਹੋਈ ਹੈ । ਅਧਿਕਾਰੀਆਂ ਦੁਆਰਾ ਫੜੇ ਗਏ ਵਿਅਕਤੀਆਂ ਤੋ ਪੁੱਛ ਗਿੱਛ ਕੀਤੀ ਜਾ ਰਹੀਂ ਹੈ ਕਿ ਆਖਰ ਉਹਨਾਂ ਦਾ ਕੀ ਮਕਸਦ ਸੀ ਭਾਰਤੀ ਸੀਮਾ ਅੰਦਰ ਦਾਖਲ ਹੋਣ ਦਾ।

    ਇਸ ਸਬੰਧੀ ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਜਸਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਬੀ ਐਸ ਐਫ ਵਲੋਂ ਉਹਨਾਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ ਅਤੇ ਪੁੱਛ ਗਿੱਛ ਕੀਤੀ ਜਾ ਰਹੀਂ ਹੈ ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here