ਬੀਐਸਐਫ਼ ਦਾ ਕਾਂਸਟੇਬਲ ਨਿਕਲਿਆ ਗੱਦਾਰ!

ਆਈਐਸਆਈ ਨੂੰ ਵਟਸਐਪ ‘ਤੇ ਭੇਜਦਾ ਸੀ ਗੁਪਤ ਜਾਣਕਾਰੀਆਂ

ਕੱਛ (ਏਜੰਸੀ)। ਗੁਜਰਾਤ ਏਟੀਐਸ ਨੇ ਆਈਐਸਆਈ ਨੂੰ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿੱਚ ਬੀਐਸਐਫ ਦੇ ਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਏਟੀਐਸ ਨੇ ਕੱਛ ਜ਼ਿਲ੍ਹੇ ਤੋਂ ਬੀਐਸਐਫ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਐਸਐਫ ਦਾ ਜਵਾਨ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ। ਗੁਜਰਾਤ ਏਟੀਐਸ ਦੁਆਰਾ ਗ੍ਰਿਫਤਾਰ ਕੀਤੇ ਗਏ ਬੀਐਸਐਫ ਕਾਂਸਟੇਬਲ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਜੁੜੇ ਹੋਣ ਅਤੇ ਵਟਸਐਪ ਨਾਲ ਖੁਫੀਆ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ। ਕਾਂਸਟੇਬਲ ਦਾ ਨਾਂਅ ਮੁਹੰਮਦ ਸੱਜਾਦ ਹੈ। ਉਹ ਕਸ਼ਮੀਰ ਦੇ ਰਾਜੌਰੀ ਇਲਾਕੇ ਦਾ ਰਹਿਣ ਵਾਲਾ ਹੈ।

ਗੁਜਰਾਤ ਏਟੀਐਸ ਦੇ ਡਿਪਟੀ ਐਸਪੀ ਬੀਐਮ ਚਾਵੜਾ ਨੇ ਦੱਸਿਆ ਕਿ ਗ੍ਰਿਫਤਾਰ ਬੀਐਸਐਫ ਕਾਂਸਟੇਬਲ ਸੱਜਾਦ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੂੰ ਵਟਸਐਪ ਰਾਹੀਂ ਜਾਣਕਾਰੀ ਭੇਜਦਾ ਸੀ। ਬੀਐਸਐਫ ਵਿੱਚ ਭਰਤੀ ਹੋਣ ਤੋਂ ਪਹਿਲਾਂ ਹੀ ਉਹ 46 ਦਿਨਾਂ ਲਈ ਪਾਕਿਸਤਾਨ ਜਾ ਰਿਹਾ ਸੀ। ਏਟੀਐਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ