ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਭਾਰਤੀ ਸਰਹੱਦ ’...

    ਭਾਰਤੀ ਸਰਹੱਦ ’ਚ ਦਾਖਲ ਹੋਏ ਪਾਕਿਸਤਾਨੀ ਡ੍ਰੋਨਜਾਂ ’ਤੇ ਬੀਐਸਐਫ ਦੀ ਕਾਰਵਾਈ

    BSF

    ਗੁਰਦਾਸਪੁਰ। ਬੀ. ਐੱਸ. ਐੱਫ. ਦੇ ਸੈਕਟਰ ਗੁਰਦਾਸਪੁਰ ਦੇ ਅਧੀਨ ਆਉਂਦੀ ਬੀ. ਐੱਸ. ਐੱਫ. (BSF) 89 ਬਟਾਲੀਅਨ ਦੀ ਬੀ. ਓ. ਪੀ. ਚੌਕੀ ਸਾਧਾਂਵਾਲੀ ਤੇ ਬੀ. ਐੱਸ. ਐੈੱਫ. ਦੀ 113 ਬਟਾਲੀਅਨ ਦੀ ਬੀ. ਓ. ਪੀ. ਕੱਸੋਵਾਲ ’ਚ ਬੀਤੀ ਰਾਤ ਦੋ ਪਾਕਿਸਤਾਨੀ ਡਰੋਨਾਂ ਦੀ ਦਸਤਕ ਦਿਸੀ। ਦੇਖਦਿਆਂ ਹੀ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ’ਚ ਦਾਖ਼ਲ ਹੋਏ ਪਾਕਿਸਤਾਨੀ ਡ੍ਰੋਨਾਂ ’ਤੇ ਫਾਇਰਿੰਗ ਕਰ ਕੇ ਉਨ੍ਹਾਂ ਨੂੰ ਵਾਪਸ ਭੇਜਣ ’ਚ ਸਫ਼ਲਤਾ ਹਾਸਿਲ ਕੀਤੀ ਹੈ।

    ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ. (BSF) ਹੈੱਡਕੁਆਰਟਰ ਗੁਰਦਾਸਪੁਰ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਿਵੇਂ ਹੀ ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ’ਚ ਦਾਖ਼ਲ ਹੋਏ ਤਾਂ ਬੀ. ਐੱਸ. ਐੱਫ. ਜਵਾਨਾਂ ਨੇ ਡ੍ਰੋਨਾਂ ’ਤੇ ਫਾਇਰਿੰਗ ਕਰ ਕੇ ਉਨ੍ਹਾਂ ਨੂੰ ਵਾਪਸ ਭੱਜਣ ’ਚ ਮਜਬੂਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਪੁਲਸ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ। ਹਰ ਖੇਤਰ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। (BSF)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here