ਬੀਐਸਸੀ ਐਗਰੀਕਲਚਰ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Three days ago the newly-married man committed suicide

ਬੀਐਸਸੀ ਐਗਰੀਕਲਚਰ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ) ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਬੀਐਸਸੀ ਐਗਰੀਕਲਚਰ ਦੀ ਇੱਕ ਵਿਦਿਆਰਥਣ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਨਾਲ ਯੂਨੀਵਰਸਿਟੀ ਵਿਚ ਸੋਗ ਦਾ ਮਾਹੌਲ ਹੈ। ਲੜਕੀ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਰੱਖ ਦਿੱਤਾ ਹੈ।ਹਸਪਤਾਲ ਰਿਕਾਰਡ ਅਨੁਸਾਰ ਸਤੀਪੁਰ ਹਨੂੰਮਾਨਗੜ ਰਾਜਸਥਾਨ ਦੀ ਰਹਿਣ ਵਾਲੀ ਲੜਕੀ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਜਿਸਦਾ ਐਗਰੀਕਲਚਰ ਦੀ ਪੜ੍ਹਾਈ ਦਾ ਆਖਰੀ ਸਮੈਸਟਰ ਸੀ ਤੇ ਜੋ ਕਲਪਨਾ ਚਾਵਲਾ ਹੋਸਟਲ ਵਿੱਚ ਰਹਿ ਰਹੀ ਸੀ

ਅੱਜ ਉਸਨੇ ਬਾਦ ਦੁਪਿਹਰ ਉਸ ਸਮੇਂ ਆਪਣੇ ਕਮਰੇ ਵਿੱਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਜਦੋਂ ਦੇ ਉਸਦੇ ਕਮਰੇ ਵਿੱਚ ਰਹਿੰਦੀ ਲੜਕੀ ਆਪਣੀ ਕਲਾਸ ਲਾਉਣ ਗਈ ਸੀ  ਜਦੋਂ ਉਹ ਵਾਪਸ ਆਈ ਤਾਂ ਕਮਰੇ ਦੀ ਕੁੰਡੀ ਲੱਗੀ ਹੋਈ ਸੀ ਉਸਨੇ ਵਾਰ ਵਾਰ ਦਰਵਾਜਾ ਖੜਕਾਇਆ ਤਾਂ ਕਮਰੇ ਦਾ ਦਰਵਾਜਾ ਨਾ ਖੋਲ੍ਹਣ ‘ਤੇ ਯੂਨੀਵਰਸਿਟੀ ਮੁਲਾਜਮਾਂ ਨੇ ਦਰਵਾਜਾ ਤੋੜ ਕੇ ਦੇਖਿਆ ਤਾਂ ਲੜਕੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਜਿਸਨੂੰ ਪੱਖੇ ਤੋਂ ਲਾਹ ਕੇ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਯੂਨੀਵਰਸਿਟੀ ਦੇ ਵੀ.ਸੀ ਡਾ ਗੁਰਸ਼ਰਨ ਸਿੰਘ ਨੇ ਇਸ ਘਟਨਾਂ ਦੀ ਪੁਸ਼ਟੀ ਕੀਤੀ। ਖਬਰ ਲਿਖੇ ਜਾਣ ਤੱਕ ਪੁਲਿਸ ਅਤੇ ਵਾਰਸ ਮਾਮਲੇ ਦੀ ਪੜਤਾਲ ਕਰ ਰਹੇ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।