ਸਾਡੇ ਨਾਲ ਸ਼ਾਮਲ

Follow us

22.1 C
Chandigarh
Thursday, February 12, 2026
More
    Home Breaking News ਮੁੰਬਈ : ਬੇਰਹਿ...

    ਮੁੰਬਈ : ਬੇਰਹਿਮੀ ਕਾਤਲ ਨੇ ਕੁੱਤਿਆਂ ਨੂੰ ਖੁਆਈ ਲਾਸ਼ , ਕੂਕਰ ‘ਚ ਉਬਾਲੇ ਲਾਸ਼ ਦੇ ਟੁਕੜੇ

    Murder

    ਮੁੰਬਈ। ਮਾਇਆ ਨਗਰੀ ਮੁੰਬਈ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਰੂਹ ਕੰਬ ਜਾਵੇਗੀ। ਇਹ ਘਟਨਾ ਮੀਰਾ ਰੋਡ ਇਲਾਕੇ ‘ਚ 56 ਸਾਲਾ ਕਾਤਲ ਨੇ ਆਪਣੇ 32 ਸਾਲਾ ਸਾਥਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਾਤਲ ਨੇ ਕਤਲ ਤੋਂ ਬਾਅਦ ਲਾਸ਼ ਦੇ ਆਰੀ ਨਾਲ ਵੱਢ ਕੇ ਟੁੱਕੜੇ-ਟੁੱਕੜੇ ਕਰ ਦਿੱਤੇ। (Murder) ਇਸ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਦੇ ਟੁਕੜਿਆਂ ਨੂੰ ਕੁੱਕਰ ਵਿੱਚ ਉਬਾਲਿਆ। ਇਸ ਤੋਂ ਬਾਅਦ ਉਨਾਂ ਟੁੱਕੜਿਆਂ ਨੂੰ ਕੁੱਤਿਆਂ ਨੂੰ ਖੁਆਇਆ ਗਿਆ।

    ਕਾਤਲ ਦਾ ਨਾਂਅ ਮਨੋਜ ਸਾਨੇ ਹੈ। ਉਹ ਪਿਛਲੇ 3 ਸਾਲਾਂ ਤੋਂ ਮੀਰਾ ਰੋਡ ਇਲਾਕੇ ‘ਚ ਆਕਾਸ਼ਗੰਗਾ ਬਿਲਡਿੰਗ ਦੀ 7ਵੀਂ ਮੰਜ਼ਿਲ ‘ਤੇ ਕਿਰਾਏ ਦੇ ਫਲੈਟ ‘ਚ ਸਰਸਵਤੀ ਵੈਦਿਆ ਨਾਂਅ ਦੀ ਔਰਤ ਨਾਲ ਰਹਿ ਰਿਹਾ ਸੀ। ਬੁੱਧਵਾਰ ਨੂੰ ਫਲੈਟ ‘ਚੋਂ ਬਦਬੂ ਆਉਣ ‘ਤੇ ਆਸਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ Murder ।

    ਇਹ ਵੀ ਪੜ੍ਹੋ : 25 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ, ਪਿੱਲਰ ’ਚ ਫਸੇ ਬੱਚੇ ਦੀ ਮੌਤ

    ਮੁੰਬਈ ਪੁਲਿਸ ਦੇ ਡੀਸੀਪੀ ਜੰਯਤ ਬਜਬਾਲੇ ਆਪਣੀ ਟੀਮ ਸਮੇਤ ਫਲੈਟ ’ਤੇ ਪਹੁੰਚੀ। ਫਲੈਟ ਵਿੱਚ ਇੱਕ ਔਰਤ ਦੀ ਲਾਸ਼ ਦੇ ਟੁਕੜੇ ਪਏ ਮਿਲੇ ਹਨ। ਇਹ ਟੁਕੜੇ ਸੜੇ ਹੋਏ ਸਨ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਤਲ ਤਿੰਨ-ਚਾਰ ਦਿਨ ਪਹਿਲਾਂ ਕੀਤਾ ਗਿਆ ਹੈ। ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਔਰਤ ਦੀ ਲਾਸ਼ ਦੇ ਟੁਕੜਿਆਂ ਨੂੰ ਜਾਂਚ ਲਈ ਜੇਜੇ ਹਸਪਤਾਲ ਭੇਜ ਦਿੱਤਾ ਹੈ। ਡਾਕਟਰਾਂ ਦੀ ਵਿਸ਼ੇਸ਼ ਟੀਮ ਹੁਣ ਸਰੀਰ ਦੇ ਅੰਗਾਂ ਦੀ ਜਾਂਚ ਕਰੇਗੀ ਅਤੇ ਪੁਲਿਸ ਨੂੰ ਦੱਸੇਗੀ ਕਿ ਸਰੀਰ ਦੇ ਕਿਹੜੇ ਅੰਗ ਗਾਇਬ ਹਨ। ਪੁਲਿਸ ਨੇ ਮੁਲਜ਼ਮ ਮਨੋਜ ਸਾਨੇ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 16 ਜੂਨ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਦੌਰਾਨ ਕਾਤਲ ਤੋਂ ਹੋਰ ਵੀ ਕਈ ਸੁਰਾਗ ਮਿਲਣਗੇ।

    LEAVE A REPLY

    Please enter your comment!
    Please enter your name here