ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਗੁਆਂਢੀਆਂ ਵੱਲੋ...

    ਗੁਆਂਢੀਆਂ ਵੱਲੋਂ ਨੌਜਵਾਨ ਦਾ ਕਤਲ

    Crime News

    (ਕੁਲਵੰਤ ਸਿੰਘ) ਖਨੌਰੀ। ਨਜਦੀਕੀ ਪਿੰਡ ਬਨਾਰਸੀ ਵਿਖੇ ਇੱਕ ਨੌਜਵਾਨ ਦੀ ਉਸ ਦੇ ਕਰੀਬ ਇਕ ਦਰਜਨ ਗੁਆਂਢੀਆਂ, ਜਿਨ੍ਹਾਂ ਵਿਚ 4-5 ਔਰਤਾਂ ਵੀ ਸ਼ਾਮਿਲ ਦੱਸੀਆਂ ਜਾਂਦੀਆਂ ਹਨ, ਵੱਲੋਂ ਡਾਂਗਾਂ ਸੋਟਿਆਂ ਨਾਲ ਉਸਦੀ ਕੁੱਟਮਾਰ ਕਰਕੇ ਬੇਰਹਿਮੀ ਨਾਲ ‘ਕਤਲ’ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਾਜੇਸ਼ ਕੁਮਾਰ ਪੁੱਤਰ ਚੰਦ ਵਾਸੀ ਪਿੰਡ ਬਨਾਰਸੀ ਨੇ ਦੱਸਿਆ ਕਿ ਉਸ ਦਾ ਭਰਾ ਨਰੇਸ਼ ਕੁਮਾਰ ਉਮਰ ਕਰੀਬ 35-36 ਸਾਲ ਪਿੰਡ ਵਿਖੇ ਹੀ ਇੱਕ ਮਿਸਤਰੀ ਦੀ ਦੁਕਾਨ ’ਤੇ ਤਾਸ ਖੇਡ ਰਿਹਾ ਸੀ ਤਾਂ ਉਸ ਨੂੰ ਉਹਨਾਂ ਦੇ ਗੁਆਂਢੀਆਂ ਨੇ ਫੋਨ ਕਰਕੇ ਬੁਲਾਇਆ। ਉਸ ਨੇ ਦੱਸਿਆ ਕਿ ਉਸਦਾ ਭਰਾ ਨਰੇਸ਼ ਕੁਮਾਰ ਘਰ ਆ ਰਿਹਾ ਸੀ ਤਾਂ ਜਦੋਂ ਉਹ ਆਪਣੇ ਘਰ ਦੇ ਸਾਹਮਣੇ ਪਹੁੰਚਿਆ ਤਾਂ ਉਕਤ ਗੁਆਂਢੀਆਂ ਨੇ ਇਕੱਠੇ ਹੋ ਕੇ ਉਸ ਦੇ ਭਰਾ ਨੂੰ ਗਲੀ ’ਚ ਹੀ ਡਾਂਗਾਂ ਸੋਟਿਆਂ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। Crime News

    ਇਹ ਵੀ ਪੜ੍ਹੋ: ਕਿਸਾਨਾਂ ਨੇ ਡੀਸੀ ਦਫਤਰ ਮੂਹਰੇ ਲਾਇਆ ਪੱਕਾ ਮੋਰਚਾ

    ਉਸਨੇ ਅੱਗੇ ਦੱਸਿਆ ਕਿ ਜਦੋਂ ਨਰੇਸ਼ ਕੁਮਾਰ ਦੀ ਘਰਵਾਲੀ ਪਿੰਕੀ ਦੇਵੀ, ਨਰੇਸ ਦੀ ਲੜਕੀ ਇਸੂ ਦੇਵੀ, ਭਾਬੀ ਬਿਰਜੂ ਦੇਵੀ ਤੇ ਭਤੀਜੀ ਕੇਤਨ ਦੇਵੀ ਨੇ ਗੁਆਂਢੀਆਂ ਵੱਲੋਂ ਨਰੇਸ਼ ਕੁਮਾਰ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਹੁੰਦਿਆਂ ਦੇਖ ਕੇ ਉਸਨੂੰ ਛੁਡਵਾਉਣ ਲਈ ਅੱਗੇ ਆਈਆਂ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਰਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਨਰੇਸ਼ ਕੁਮਾਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਸੀ।

    ਇਸ ਸਬੰਧੀ ਉਨ੍ਹਾਂ ਪੁਲਿਸ ਥਾਣਾ ਖਨੌਰੀ ਵਿਖੇ ਸੂਚਨਾ ਦਿੱਤੀ ਗਈ। ਜਿਸ ’ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਥਾਣਾ ਖਨੌਰੀ ਦੀ ਟੀਮ ਨੇ ਤੁਰੰਤ ਮੌਕਾ ਵਾਰਦਾਤ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲਿਸ ਥਾਣਾ ਖਨੌਰੀ ਦੇ ਇੰਚਾਰਜ ਹਰਸਵੀਰ ਸਿੰਘ ਸੰਧੂ ਨੇ ਦੱਸਿਆ ਕਿ ਮਿ੍ਰਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। Crime News

    LEAVE A REPLY

    Please enter your comment!
    Please enter your name here