ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News ਦੋਸਤ ਵੱਲੋਂ ਦੋ...

    ਦੋਸਤ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ

    Murder

    ਮੋਗਾ (ਵਿੱਕੀ ਕੁਮਾਰ)। ਮੋਗਾ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਮੋਗਾ ਦੇ ਜ਼ੀਰਾ ਰੋਡ ’ਤੇ ਕਿਰਾਏ ਦੇ ਕਮਰੇ ’ਚ ਰਹਿ ਰਹੇ ਇੱਕ 27 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਮਿਤ ਵਜੋਂ ਹੋਈ ਹੈ ਜੋ ਮੂਲ ਤੌਰ ’ਤੇ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਰਹਿਣ ਵਾਲਾ ਹੈ ਤੇ ਕੁਝ ਦੇਰ ਪਹਿਲਾਂ ਹੀ ਇੱਥੇ ਕਿਰਾਏ ਦੇ ਕੁਆਰਟਰ ’ਚ ਰਹਿਣ ਆਇਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਮਿਤ ਦਾ ਕਤਲ ਉਸ ਦੇ ਨਾਲ ਹੀ ਕਿਰਾਏ ’ਤੇ ਰਹਿਣ ਵਾਲੇ ਨੌਜਵਾਨ ਕਮਲਜੀਤ ਨੇ ਕੀਤਾ ਹੈ। Murder

    Read This : ਪੇਪਰ ਦੇਣ ਜਾ ਰਹੀਂ ਲੜਕੀ ਨਾਲ ਰੇਲ ਚੜ੍ਹਨ ਸਮੇਂ ਵਾਪਰਿਆ ਹਾਦਸਾ, ਮੋਤ

    ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਸਵੇਰੇ ਬਹਿਸਬਾਜ਼ੀ ਹੋ ਗਈ ਸੀ ਤੇ ਇਸ ਮਗਰੋਂ ਕਮਲਜੀਤ ਨੇ ਅਮਿਤ ਦਾ ਕਤਲ ਕਰ ਦਿੱਤਾ। ਕੁਆਰਟਰ ਦੇ ਮਾਲਕ ਨੇ ਦੱਸਿਆ ਕਿ ਅਮਿਤ ਕੁਮਾਰ ਕੁਝ ਦਿਨ ਪਹਿਲਾਂ ਹੀ ਕੁਆਰਟਰ ’ਚ ਰਹਿਣ ਆਇਆ ਸੀ। ਕਮਲ ਵੀ ਇੱਥੇ ਹੀ ਰਹਿੰਦਾ ਸੀ। ਦੋਵਾਂ ਵਿਚਕਾਰ ਹੋਏ ਝਗੜੇ ਮਗਰੋਂ ਕਮਲ ਨੇ ਅਮਿਤ ਦਾ ਕਤਲ ਕਰ ਦਿੱਤਾ। ਮੌਕੇ ’ਤੇ ਪਹੁੰਚੇ ਡੀਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਅਮਿਤ ਯੂਪੀ ਦਾ ਰਹਿਣ ਵਾਲਾ ਹੈ ਤੇ ਉਸ ਦਾ ਕਮਲ ਨਾਲ ਮਾਮੂਲੀ ਝਗੜਾ ਹੋ ਗਿਆ ਸੀ, ਜਿਸ ਵਿੱਚ ਕਮਲ ਨੇ ਅਮਿਤ ਦਾ ਕਤਲ ਕਰ ਦਿੱਤਾ। Murder

    LEAVE A REPLY

    Please enter your comment!
    Please enter your name here