ਗੋਲੀਆਂ ਮਾਰ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ 

Murder
ਗੋਲੀਆਂ ਮਾਰ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ 

ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ : ਡੀਐੱਸਪੀ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਖੋਖਰ ਵਿਖੇ ਬੀਤੀਂ ਰਾਤ ਇੱਕ ਬਜੁਰਗ ਵਿਅਕਤੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ (Murder) ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ, ਤੇ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ। ਸੂਚਨਾ ਮਿਲਦੇ ਹੀ ਘਟਨਾ ਸਥਾਨ ’ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਜ਼ਿਲ੍ਹਾ ਪੁਲਿਸ ਕਪਤਾਨ ਹਰਮਨਬੀਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਲਾਸ਼ ਨੂੰ ਕਬਜੇ ’ਚ ਲੈ ਲਿਆ।

ਇਸ ਮੌਕੇ ਮੌਜੂਦ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਅਨੁਸਾਰ ਬਜ਼ੁਰਗ ਸ਼ਬਦਮਨ ਸਿੰਘ (60) ਨਿਵਾਸੀ ਪਿੰਡ ਖੋਖਰ ਆਪਣੀ ਕਾਰ ਪੀਪੀ 30 ਟੀ 0718 ’ਤੇ ਸਵਾਰ ਹੋ ਕੇ ਮੁਕਤਸਰ ਤੋਂ ਆਪਣੇ ਪਿੰਡ ਖੋਖਰ ਜਾ ਰਿਹਾ ਸੀ ਤੇ ਜਦੋਂ ਉਹ ਪਿੰਡ ਵੜਿੰਗ ਤੋਂ ਖੋਖਰ ਰੋਡ ’ਤੇ ਪਹੰੁਚਿਆਂ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਗੱਡੀ ਘੇਰ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲਿਸ ਅਨੁਸਾਰ ਮਿ੍ਰਤਕ ਦੇ ਸਰੀਰ ’ਤੇ ਗੋਲੀਆਂ ਦੇ 6 ਨਿਸ਼ਾਨ ਮਿਲੇ ਹਨ।

ਇਹ ਵੀ ਪੜ੍ਹੋ : ਆਟਾ ਸਕੀਮ ’ਤੇ ਖੜੇ ਰਹਿਣਗੇ ਸਾਰੇ ਸੁਆਲ, ਕੈਬਨਿਟ ਮੀਟਿੰਗ ’ਚ ਪਾਸ ਹੋਈ ਸਕੀਮ ਵੀ ਲੱਗਭਗ ਪੁਰਾਣੀ ਹੀ

ਪੁਲਿਸ ਅਨੁਸਾਰ ਜਿਸ ਤਰਾਂ ਬਜ਼ੁਰਗ ਦੀ ਲਾਸ਼ ਸੜਕ ਕਿਨਾਰੇ ਪਈ ਸੀ, ਅਜਿਹਾ ਜਾਪਦਾ ਸੀ ਕਿ ਹਮਲਾਵਰਾਂ ਨੇ ਬਜ਼ੁਰਗ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਉਸ ਤੋਂ ਬਾਅਦ ਗੋਲੀਆਂ ਮਾਰੀਆਂ। ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ (Murder)

LEAVE A REPLY

Please enter your comment!
Please enter your name here