ਮੋਹਾਲੀ ਵਿਖੇ ਦੋਸਤ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ

Crime News

ਘਟਨਾ ਮੋਹਾਲੀ ਦੇ ਪਿੰਡ ਖਿਜਰਾਬਾਦ ਦੀ | Murder

  • ਪੁਲਿਸ ਵੱਲੋਂ ਉਕਤ ਮੁਲਜ਼ਮ ਗ੍ਰਿਫਤਾਰ | Murder

ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜ਼ਿਲ੍ਹੇ ਮੋਹਾਲੀ ਦੇ ਬਲਾਕ ਮਾਜ਼ਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ’ਚ ਇੱਕ ਦੋਸਤ ਵੱਲੋਂ ਦੋਸਤ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਖਿਜ਼ਰਾਬਾਦ ’ਚ ਇੱਕ ਖੇਤ ’ਚ ਕੰਮ ਕਰਨ ਗਏ ਵਿਅਕਤੀ ਖੇਤ ’ਚ ਕੰਮ ਕਰਨ ਵਾਲੇ ਆਪਣੇ ਦੋਸਤ ਦੇ ਸਿਰ ’ਤੇ ਬੈਲਚੇ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ੰੰਕਰ ਦੇ ਰੂਪ ’ਚ ਹੋਈ ਹੈ, ਜਦਕਿ ਮਿ੍ਰਤਕ ਦੀ ਪਛਾਣ ਮੁਨੀਲਾਲ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਿੱਥੇ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। (Murder)

ਇਹ ਵੀ ਪੜ੍ਹੋ : ਅਗਰਬੱਤੀਆਂ ’ਤੇ ਪਾਬੰਦੀ ਤਾਂ ਬੀੜੀ-ਸਿਗਰਟ ’ਤੇ ਛੋਟ ਕਿਉਂ

ਹਾਸਲ ਹੋਏ ਵੇਰਵਿਆਂ ਮੁਤਾਬਕ ਖੇਤ ਦੇ ਮਾਲਕ ਨੇ ਦੱਸਿਆ ਕਿ ਦੋਵੇਂ ਪਿੰਡ ’ਚ ਖੇਤ ’ਚ ਬਣੇ ਟਿਊਬਵੈੱਲ ’ਤੇ ਰਹਿੰਦੇ ਸਨ ਅਤੇ ਮਜ਼ਦੂਰੀ ਦਾ ਕੰਮ ਕਰਦੇ ਸਨ। ਮਿ੍ਰਤਕ ਰੋਜ਼ ਉਨ੍ਹਾਂ ਦੇ ਘਰ ਚਾਹ-ਪਾਣੀ ਪੀਣ ਲਈ ਆਉਂਦਾ ਸੀ, ਉਸ ਦਿਨ ਉਹ ਨਹੀਂ ਆਇਆ ਤਾਂ ਉਸ ਨੇ ਖੇਤ ਜਾ ਕੇ ਵੇਖਿਆ, ਉੱਥੇ ਮੁਨੀਲਾਲ ਦੀ ਲਾਸ਼ ਪਈ ਸੀ। ਇਸ ਦੀ ਸੂਚਨਾ ਉਸ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਕਬਜੇ ’ਚ ਲੈਕੇ ਸ਼ੰਕਰ ਤੋਂ ਪੁੱਛਗਿੱਛ ਕੀਤੀ, ਜਦੋਂ ਉਸ ਤੋਂ ਸਖਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਤਲ ’ਚ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। (Murder)

LEAVE A REPLY

Please enter your comment!
Please enter your name here