ਮਨੀ ਐਕਸਚੇਂਜਰ ਨੂੰ ਲੁੱਟਣ ਵਾਲੇ ਸਕੇ ਭਰਾ ਗ੍ਰਿਫਤਾਰ

Bathinda News
ਬਠਿੰਡਾ : ਗਿ੍ਰਫਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ। ਤਸਵੀਰ : ਸੱਚ ਕਹੂੰ ਨਿਊਜ਼

ਬਠਿੰਡਾ (ਸੁਖਜੀਤ ਮਾਨ)। ਇੱਕ ਮਨੀ ਐਕਸਚੇਂਜਰ ਦੀ ਦੁਕਾਨ ਤੋਂ 12 ਜੁਲਾਈ ਨੂੰ ਤਲਵਾਰ ਦੀ ਨੋਕ ਤੇ ਕਰੀਬ 80 ਹਜ਼ਾਰ ਦੀ ਲੁੱਟ ਕਰਨ ਵਾਲੇ ਦੋ ਲੁਟੇਰਿਆਂ ਨੂੰ ਬਠਿੰਡਾ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਸਕੇ ਭਰਾ ਹਨ। ਇਸ ਸਬੰਧੀ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 12 ਜੁਲਾਈ ਨੂੰ ਰਸ਼ਿਤ ਗਰਗ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਜਾਦ ਨਗਰ ਜੀ.ਟੀ ਰੋਡ ਬਠਿੰਡਾ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਕਿਲਾ ਰੋਡ ਪੀਰ ਖਾਨੇ ਵਾਲੀ ਗਲੀ ’ਚ ਅਗਰਵਾਲ ਮਨੀ ਐਕਸਚੇਜ ਦੇ ਨਾਂਅ ’ਤੇ ਦੁਕਾਨ ਕਰਦਾ ਹੈ। ਕਰੀਬ 12 ਵਜੇ ਉਹ ਆਪਣੀ ਦੁਕਾਨ ’ਤੇ ਬੈਠਾ ਸੀ। (Bathinda News)

ਤਾਂ ਇੱਕ ਨੋਜਵਾਨ ਲੜਕਾ ਦੁਕਾਨ ਦੇ ਅੰਦਰ ਆਇਆ ਤੇ ਪੈਸੇ ਬਦਲਾਉਣ ਬਾਰੇ ਕਿਹਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਆਪਣੇ ਮੋਬਾਇਲ ਦੀ ਬੈਟਰੀ ਡਾਊਨ ਹੋਣ ਬਹਾਨੇ ਉਸ ਨੌਜਵਾਨ ਨੇ ਸੀ ਟਾਈਪ ਚਾਰਜਰ ਦੀ ਮੰਗ ਕੀਤੀ । ਉਹ ਚਾਰਜਰ ਫੜਾਉਣ ਹੀ ਲੱਗਾ ਸੀ ਤਾਂ ਉਸ ਨੇ ਬਾਹਰ ਜਾ ਕੇ ਆਪਣੇ ਇੱਕ ਹੋਰ ਸਾਥੀ ਨੂੰ ਇਸ਼ਾਰਾ ਕਰਕੇ ਦੁਕਾਨ ਅੰਦਰ ਸੱਦ ਲਿਆ ਜਿਸਦੇ ਹੱਥ ’ਚ ਤਲਵਾਰ ਸੀ। ਉਨ੍ਹਾਂ ਦੱਸਿਆ ਕਿ ਤਲਵਾਰ ਵਾਲੇ ਨੌਜਵਾਨ ਨੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਚਾਅ ਤਾਂ ਕਰ ਲਿਆ ਪਰ ਇਸ ਘਟਨਾ ਕਾਰਨ ਬੁਰੀ ਤਰਾਂ ਡਰ ਗਿਆ। ਇੱਕ ਨੌਜਵਾਨ ਨੇ ਗੋਲੀ ਮਾਰਨ ਦੀ ਧਮਕੀ ਦੇਕੇ ਦੁਕਾਨ ਦੇ ਕਾਊਂਟਰ ਦੇ ਦਰਾਜ ’ਚ ਪਏ 70 ਹਜਾਰ ਰੁਪਏ ਦੀ ਨਕਦੀ, ਕੁੱਝ ਵਿਦੇਸ਼ੀ ਡਾਲਰ ਅਤੇ ਵਿਆਹ ’ਚ ਪਾਉਣ ਵਾਲਾ 20-20 ਰੁਪਏ ਦੇ ਨੋਟਾਂ ਵਾਲਾ ਹਾਰ ਚੁੱਕ ਕੇ ਬਾਹਰ ਖੜੀ ਇੱਕ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ’ਤੇ ਫਰਾਰ ਹੋ ਗਏ। (Bathinda News)

Read This : ਹਾਦਸੇ ’ਚ ਜਖ਼ਮੀ ਵਿਅਕਤੀ ਲਈ ਫ਼ਰਿਸ਼ਤਾ ਬਣ ਬਹੁੜੇ ਡੇਰਾ ਸ਼ਰਧਾਲੂ

ਸੀਸੀਟੀਵੀ ਦੀ ਫੁਟੇਜ ਤੋਂ ਲੁਟੇਰਿਆਂ ਦੀ ਪਛਾਣ ਨੀਰਜ ਕੁਮਾਰ ਪਾਂਡੇ ਅਤੇ ਦਿਪਾਸ਼ੂ ਪਾਡੇ ਪੁੱਤਰਾਨ ਉਦੇਭਾਨ ਪਾਂਡੇ ਵਾਸੀ ਸ਼ਕਤੀ ਬਿਹਾਰ ਬਠਿੰਡਾ ਵਜੋਂ ਹੋਈ ਹੈ। ਥਾਣਾ ਕੋਤਵਾਲੀ ਪੁਲਿਸ ਨੇ ਇਸ ਲੁੱਟ ਦੇ ਸਬੰਧ ’ਚ ਧਾਰਾ 309(4), 333, 351, 3(5) ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਅਨੁਸਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਉੱਤਰ ਪ੍ਰਦੇਸ਼ ਵਰਿੰਦਾਵਨ ਵੱਲ ਫਰਾਰ ਹੋ ਗਏ ਸਨ। ਮੁਲਜਮਾਂ ਨੂੰ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਲਜੀਤ ਸਿੰਘ ਅਤੇ ਏਐਸਆਈ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਵਰਿੰਦਾਵੰਨ ਤੋ ਗਿ੍ਰਫਤਾਰ ਕਰਕੇ ਬਠਿੰਡਾ ਲਿਆਂਦਾ ਹੈ। (Bathinda News)