ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਭਰਾ-ਭੈਣ ਸਡ਼ਕ ਹਾਦਸੇ ਦਾ ਸ਼ਿਕਾਰ, ਭੈਣ ਦੀ ਮੌਤ

Haryana News
ਵਿਆਹ 'ਚ ਸ਼ਾਮਲ ਹੋਣ ਜਾ ਰਹੇ ਭਰਾ-ਭੈਣ ਸਡ਼ਕ ਹਾਦਸੇ ਦਾ ਸ਼ਿਕਾਰ, ਭੈਣ ਦੀ ਮੌਤ

ਰੇਵਾੜੀ। ਹਰਿਆਣਾ ਦੇ ਜ਼ਿਲ੍ਹਾ ਰਿਵਾੜੀ ’ਚ ਇੱਕ ਭਿਆਨਕ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਲੜਕੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੇਵਾੜੀ ਜ਼ਿਲ੍ਹੇ ਵਿੱਚ ਆਪਣੀ ਮਾਸੀ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਭਰਾ-ਭੈਣ ਦੀ ਬਾਈਕ ਨੂੰ ਇੱਕ ਕੈਂਪਰ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। (Haryana News)

ਇਹ ਵੀ ਪੜ੍ਹੋ: ਧੂਰੀ ਨੇੜੇ ਭਾਨਾ ਸਿੱਧੂ ਦੀ ਹਮਾਇਤ ‘ਚ ਜੁਟੇ ਮਾਨ ਦਲ ਦੇ ਆਗੂ ਹਿਰਾਸਤ ‘ਚ

ਕਾਰ ਦੀ ਟੱਕਰ ਵੱਜਦਿਆਂ ਹੀ ਭਰਾ ਸਾਈਡ ‘ਤੇ ਜਾ ਡਿੱਗ ਗਿਆ, ਜਦੋਂਕਿ ਉਸ ਦੀ ਭੈਣ ਨੂੰ ਕੈਂਪਰ ਵਾਹਨ ਨੇ ਬਾਈਕ ਸਮੇਤ ਕਰੀਬ 20 ਮੀਟਰ ਤੱਕ ਘਸੀਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਲਡ਼ਕੀ ਹੀ ਚਲਾ ਰਹੀ ਸੀ। ਸਦਰ ਥਾਣਾ ਪੁਲਿਸ ਨੇ ਫਰਾਰ ਕਾਰ ਡਰਾਇਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here