Faridkot Murder News: ਭਰਾ ਨੇ ਜ਼ਮੀਨੀ ਵਿਵਾਦ ਕਾਰਨ ਭੈਣ ਤੇ ਜੀਜੇ ਦਾ ਕੀਤਾ ਕਤਲ 

Faridkot Murder News
ਮਾਮਲੇ ਦੀ ਜਾਂਚ ਕਰਦੀ ਪੁਲਿਸ ਤੇ ਮੁਲਜ਼ਮ ਦੀ ਫਾਇਲ ਫੋਟੋ

ਬਿਮਾਰ ਬਾਪ ਦਾ ਇਲਾਜ ਕਰਵਾਉਣ ਆਈ ਸੀ ਧੀ | Faridkot Murder News

Faridkot Murder News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਸਾਦਿਕ ਦੇ ਨੇੜਲੇ ਪਿੰਡ ਕਾਨਿਆ ਵਾਲੀ ਖੁਰਦ ਵਿਖੇ ਜ਼ਮੀਨੀ ਵਿਵਾਦ ਕਾਰਨ ਭਰਾ ਨੇ ਭੈਣ ਤੇ ਜੀਜੇ ਦਾ ਤੇਜ਼ ਤਰਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਸਾਦਿਕ ਥਾਣੇ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤਾਂ ਵਿੱਚ ਆਪਣੀ ਹੀ ਜ਼ਮੀਨ ਵਿੱਚ ਘਰ ਬਣਾਕੇ ਰਹਿ ਰਹੇ ਪਿਉ-ਪੁੱਤ ਵਿੱਚ ਜ਼ਮੀਨ ਨੂੰ ਲੈ ਕੇ ਅਜਿਹਾ ਰੇੜਕਾ ਪਿਆ ਕਿ ਇਹ ਘਰੇਲੂ ਕਲੇਸ਼ ਕਾਰਨ ਖੂਨ ਦੇ ਰਿਸ਼ਤਿਆਂ ਵਿੱਚ ਦੋ ਕਤਲ ਹੋ ਗਏ ।

ਜਾਣਕਾਰੀ ਅਨੁਸਾਰ ਗਮਦੂਰ ਸਿੰਘ ਦੇ ਇੱਕ ਲੜਕਾ ਤੇ ਤਿੰਨ ਲੜਕੀਆਂ ਹਨ। ਦੋ ਵਿਆਹੀਆ ਤੇ ਇੱਕ ਅਜੇ ਪੜ੍ਹ ਰਹੀ ਹੈ । ਸਰਪੰਚ ਚੰਦ ਸਿੰਘ ਨੇ ਦੱਸਿਆ ਕਿ ਗਮਦੂਰ ਸਿੰਘ ਪਿਛਲੇ ਸਮੇਂ ਤੋਂ ਬਿਮਾਰ ਸੀ ਅਤੇ ਬੇਟਾ ਉਸ ਦੀ ਸਾਂਭ-ਸੰਭਾਲ ਨਹੀਂ ਕਰਦਾ ਸੀ। ਜਦੋਂ ਗਮਦੂਰ ਸਿੰਘ ਬਿਮਾਰ ਰਹਿਣ ਲੱਗਿਆ ਤਾਂ ਉਸ ਨੇ ਆਲਮ ਵਾਲਾ ਪਿੰਡ ਵਿੱਚ ਵਿਆਹੀ ਲੜਕੀ ਹਰਪ੍ਰੀਤ ਕੌਰ ਤੇ ਜਵਾਈ ਰੇਸ਼ਮ ਸਿੰਘ ਨੂੰ ਆਪਣੇ ਘਰ ਸਾਂਭ-ਸੰਭਾਲ ਲਈ ਸੱਦ ਲਿਆ। ਉਹਨਾਂ ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਗਮਦੂਰ ਸਿੰਘ ਦਾ ਪੀਜੀਆਈ ਤੋਂ ਇਲਾਜ ਕਰਵਾਇਆ ਪਿਛਲੇ ਪੰਦਰਾਂ ਦਿਨਾਂ ਤੋਂ ਗਮਦੂਰ ਸਿੰਘ ਦੀ ਸਾਂਭ-ਸੰਭਾਲ ਉਹ ਇੱਥੇ ਕਰ ਰਹੇ ਸਨ ਅਤੇ ਆਏ ਦਿਨ ਭੈਣ-ਭਰਾ ਵਿੱਚ ਨਿੱਕੀ ਨਿੱਕੀ ਗੱਲ ਨੂੰ ਲੈਕੇ ਝਗੜਾ ਹੋ ਜਾਂਦਾ ਸੀ ।

ਇਹ ਵੀ ਪੜ੍ਹੋ: Barnala Encounter: ਬਰਨਾਲਾ-ਮਾਨਸਾ ਰੋਡ ’ਤੇ ਪੁਲਿਸ ਤੇ ਨਸ਼ਾ ਸਮਗਲਰਾਂ ’ਚ ਮੁਕਾਬਲਾ, ਇੱਕ ਸਮਗਲਰ ਜ਼ਖਮੀ

ਉਹਨਾਂ ਦੱਸਿਆ ਕਿ ਗਮਦੂਰ ਸਿੰਘ ਦਾ ਲੜਕਾ ਨਸ਼ੇ ਕਰਨ ਦਾ ਆਦਿ ਸੀ ਅਤੇ ਬੁਰੀ ਸੰਗਤ ਕਾਰਨ ਘਰੇਲੂ ਕਲੇਸ਼ ਰਹਿੰਦਾ ਸੀ । ਗਮਦੂਰ ਸਿੰਘ ਨੇ ਆਪਣੇ ਇਕਲੌਤੇ ਲੜਕੇ ਨੂੰ ਬਹੁਤ ਸਮਝਾਇਆ ਪਰ ਉਹ ਨਾ ਸਮਝਿਆ ਤੇ ਨਸ਼ੇ ਪੱਤੇ ਕਾਰਨ ਘਰੇਲੂ ਕਲੇਸ਼ ਐਨਾ ਵਧ ਗਿਆ ਕਿ ਉਸ ਨੇ ਆਪਣੀ ਹੀ ਘਰਵਾਲੀ ਨਾਲ ਜ਼ਮੀਨ ਵੰਡ ਲਈ । ਅਜੇ ਇੱਕ ਲੜਕੀ ਦੀ ਸ਼ਾਦੀ ਕਰਨੀ ਸੀ ਉਹ ਪੜ੍ਹ ਰਹੀ ਹੈ ਇੱਕ ਲੜਕੀ ਪੰਜ ਸਾਲ ਪਹਿਲਾ ਵਿਧਵਾ ਹੋ ਗਈ ਸੀ। ਇਸ ਕਤਲ ਕਾਂਡ ਕਾਰਨ ਨਸ਼ੇ ਘਰੇਲੂ ਕਲੇਸ਼ ’ਤੇ ਬੁਰੀ ਸੰਗਤ ਨੇ ਦੋ ਘਰ ਬਰਬਾਦ ਕਰ ਦਿੱਤੇ । ਮ੍ਰਿਤਕ ਹਰਪ੍ਰੀਤ ਕੌਰ ਤੇ ਰੇਸ਼ਮ ਸਿੰਘ ਦੇ ਦੋ ਧੀਆ ਹਨ । ਦੋਹਰੇ ਕਤਲ ਕਾਂਡ ਦਾ ਪਤਾ ਲੱਗਦੇ ਹੀ ਸਾਦਿਕ ਪੁਲਿਸ ਤੇ ਫਰੀਦਕੋਟ ਤੋਂ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਛਾਣਬੀਣ ਸ਼ੁਰੂ ਕਰ ਦਿੱਤੀ । Faridkot Murder News