ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Murder: ਭਰਾ ਨ...

    Murder: ਭਰਾ ਨੇ ਕੀਤਾ ਭਰਾ ਦਾ ਕਤਲ , ਮੌਕੇ ’ਤੇ ਪਹੁੰਚੀ ਪੁਲਿਸ 

    Murder
     ਮ੍ਰਿਤਕ ਜਗਸੀਰ ਸਿੰਘ ਦੀ ਫਾਈਲ ਫੋਟੋ ਸੱਜੇ ਐਸ ਐਚ ਓ ਇੰਸਪੈਕਟਰ ਵਿਨੋਦ ਕੁਮਾਰ ਜਾਣਕਾਰੀ ਦਿੰਦੀ ਹੋਈ ।

    (ਨੈਨਸੀ ਲਹਿਰਾਗਾਗਾ) ਲਹਿਰਾਗਾਗਾ। Murder: ਥਾਣਾ ਲਹਿਰਾਗਾਗਾ ਵਿਖੇ ਦੋ ਭਰਾਵਾਂ ਵਿਚਕਾਰ ਹੋਈ ਲੜਾਈ ਤੋਂ ਬਾਅਦ ਸੱਟਾਂ ਲੱਗਣ ਕਰਕੇ ਇੱਕ ਭਰਾ ਦੀ ਜੇਰੇ ਇਲਾਜ ਮੌਤ ਹੋ ਜਾਣ ‘ਤੇ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਸੱਟਾਂ ਮਾਰਨ ਵਾਲੇ ਭਰਾ ਦੇ ਖਿਲਾਫ ਜਾਨ ਲੈਣ ਦੇ ਦੋਸ ਹੇਠ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਇਸ ਗੱਲ ਦੀ ਜਾਣਕਾਰੀ ਥਾਣਾ ਲਹਿਰਾਗਾਗਾ ਦੇ ਐਸਐਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਅੱਜ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਪਿੰਡ ਚੋਟੀਆਂ ਵਿਖੇ ਬੀਤੇ ਦਿਨੀਂ ਜਗਸੀਰ ਸਿੰਘ ਅਤੇ ਰਿੰਕੂ ਪੁੱਤਰ ਮਹਿੰਦਰ ਸਿੰਘ ਵਿਚ ਸ਼ਰਾਬ ਦੇ ਨਸ਼ੇ ਦੇ ਚੱਲਦਿਆਂ ਲੜਾਈ ਹੋ ਗਈ ਸੀ, ਲੜਾਈ ਦੌਰਾਨ ਛੋਟੇ ਭਰਾ ਰਿੰਕੂ ਨੇ ਆਪਣੇ ਵੱਡੇ ਭਰਾ ਜਗਸੀਰ ਸਿੰਘ ਦੇ ਸਿਰ ਉੱਪਰ ਡੰਡੇ ਨਾਲ ਵਾਰ ਕਰ ਦਿੱਤੇ, ਜਿਸ ਨਾਲ ਜਗਸੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। Murder

    ਇਹ ਵੀ ਪੜ੍ਹੋ: kolkata Update: ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਅਪਡੇਟ ਭੇਜਣ ਦੇ ਹੁਕਮ ਦਿੱਤੇ

    ਇਸ ਉਪਰੰਤ ਉਸਨੂੰ ਸੰਗਰੂਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਗਸੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਉਕਤ ਜਾਣਕਾਰੀ ਮ੍ਰਿਤਕ ਦੇ ਭਰਾ ਪਾਲਾ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਦਿੱਤੀ ਹੈ। ਜਿਸਦੇ ਅਧਾਰ ‘ਤੇ ਰਿੰਕੂ ਸਿੰਘ ਦੇ ਖ਼ਿਲਾਫ਼ ਜਾਨ ਲੈਣ ਦੇ ਦੋਸ਼ ਤਹਿਤ ਥਾਣਾ ਲਹਿਰਾਗਾਗਾ ਵਿਖੇ ਮਾਮਲਾ ਦਰਜ ਕਰਕੇ ਮਾਮਲੇ ਦਾ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here