ਅਮਰੀਕੀ ਗਾਇਕਾ ਏਰੀਆਨਾ ਗ੍ਰਾਂਡੇ ਦੇ ਕੰਸਰਟ ਤੋਂ ਬਾਅਦ ਹੋਇਆ ਧਮਾਕਾ
- ਮ੍ਰਿਤਕਾਂ ‘ਚ ਮਾਸੂਮ ਬੱਚੇ ਵੀ ਸ਼ਾਮਲ, ਹਮਲਾਵਰ ਵੀ ਮਾਰਿਆ ਗਿਆ
- ਪ੍ਰੋਗਰਾਮ ਸਥਾਨ ‘ਤੇ 21 ਹਜ਼ਾਰ ਲੋਕਾਂ ਦੀ ਸੀ ਸਮਰੱਥਾ
(ਏਜੰਸੀ) ਮੈਨਚੇਸਟਰ। ਬ੍ਰਿਟੇਨ ਦੇ ਉੱਤਰੀ ਸ਼ਹਿਰ ਮਾਨਚੈਸਟਰ ਦੇ ਏਰੇਨਾ ‘ਚ ਸੋਮਵਾਰ ਰਾਤ (ਭਾਰਤੀ ਸਮੇਂ ਅਨੁਸਾਰ ਸਵੇਰੇ ਲਗਭਗ ਤਿੰਨ ਵਜੇ) ਅਮਰੀਕੀ ਗਾਇਕਾ ਏਰੀਆਨਾ ਗ੍ਰਾਂਡ ਦੇ ਇੱਕ ਪ੍ਰੋਗਰਾਮ ਤੋਂ ਬਾਅਦ ਹੋਏ ਬੰਬ ਧਮਾਕੇ ‘ਚ 22 ਵਿਅਕਤੀਆਂ ਦੀ ਮੌਤ ਹੋ ਗਈ ਤੇ 59 ਹੋਰ ਜ਼ਖ਼ਮੀ ਹੋ ਗਏ।
ਮਾਨਚੈਸਟਰ ਦੇ ਚੀਫ਼ ਕਾਂਸਟੇਬਲ ਇਆਨ ਹਾਂਪਕਿੰਸ ਨੇ ਘਟਨਾ ਦੀ ਪੁਸ਼ਟੀ ਕੀਤੀ ਉਨ੍ਹਾਂ ਦੱਸਿਆ ਕਿ ਹਮਲਾਵਰ ਏਰੇਨਾ ‘ਚ ਹੀ ਮਾਰਿਆ ਗਿਆ ਸਾਡਾ ਮੰਨਣਾ ਹੈ ਕਿ ਹਮਲਾਵਰ ਅਤਿਆਧੁਨਿਕ ਵਿਸਫੋਟ ਸਮੱਗਰੀ ਲੈ ਕੇ ਪ੍ਰੋਗਰਾਮ ਸਥਾਨ ‘ਤੇ ਪਹੁੰਚਿਆ ਸੀ ਤੇ ਉਸਨੇ ਉਸ ‘ਚ ਵਿਸਫੋਟ ਕਰ ਦਿੱਤਾ ਬੰਬ ਧਮਾਕੇ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ‘ਚ ਲੈ ਕੇ ਉਸ ਨੂੰ ਖਾਲੀ ਕਰਵਾ ਲਿਆ ਜਿਸ ਜਗ੍ਹਾ ਇਹ ਪ੍ਰੋਗਰਾਮ ਹੋ। ਰਿਹਾ ਸੀ, ਜਿੱਥੇ 21 ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੀ ਸਮਰੱਥਾ ਹੈ ਬੰਬ ਧਮਾਕੇ ਤੋਂ ਬਾਅਦ ਪੂਰਾ ਗਲੀਆਰਾ ਧੂੰਏ ਨਾਲ ਭਰ ਗਿਆ ਘਟਨਾ ਵਜੋਂ ਏਰੇਨਾ ਦੇ ਹੇਠਾਂ ਮੈਨਚੇਸਟਰ ਵਿਕਟੋਰੀਆ ਸਟੇਸ਼ਨ ਤੋਂ ਰੇਲ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਟੇਰੀਸਾ ਮੇ ਨੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਸੱਦੀ ਜਾਣ ਵਾਲੀ ਕੋਬਰਾ ਕਮੇਟੀ ਦੀ ਮੀਟਿੰਗ ਸੱਦੀ
ਚਸ਼ਮਦੀਦ ਬੋਲੋ :
22 ਸਾਲ ਦੇ ਰਾਬਰਟ ਟੈਂਪਕਿਨ ਨੇ ਦੱਸਿਆ ਕਿ ‘ਸਬ ਚਿਲਾ ਰਹੇ ਸਨ ਭੱਜ ਰਹੇ ਸਨ, ਲੋਕਾਂ ਦੇ ਕੋਟ ਤੇ ਫੋਨ ਫਰਸ਼ ‘ਤੇ ਪਏ ਸਨ ਕਿਸੇ ਨੇ ਕਿਹਾ ਕਿ ਗੁਬਾਰੇ ਫੱਟਣ ਦੀ ਅਵਾਜ਼ ਸੀ ਤਾਂ ਕੋਈ ਕਹਿ ਰਿਹਾ ਸੀ ਸਪੀਕਰ ਫਟ ਗਿਆ ਜੋਸ਼ ਏਲੀਆਟ ਨਾਂਅ ਦੇ ਸ਼ਖਸ ਨੇ ਦੱਸਿਆ ਕਿ ਉਹ ਮੌਤਾਂ ਦੀ ਰਿਪੋਰਟ ਸੁਣਨ ਤੋਂ ਬਾਅਦ ‘ਚ ਸਦਮੇ ‘ਚ ਹੈ ਇੱਕ ਜ਼ੋਰਦਾਰ ਧਮਾਕਾ ਹੋਇਆ ਸਾਰੇ ਇੱਕ ਜਗ੍ਹਾ ਠਹਿਰ ਗਏ ਤੇ ਚਿਲਾਉਣ ਲੱਗੇ ਅਸੀਂ ਤਾਂ ਹੇਠਾਂ ਫਰਸ਼ ‘ਤੇ ਲੇਟ ਗਏ ਹਾਲਾਤਾਂ ਬੇਹੱਦ ਤਨਾਅਪੂਰਨ ਸਨ ਜਦੋਂ ਸਾਨੂੰ ਲੱਗਿਆ ਕਿ ਹਾਲਾਤ ਸੁਰੱਖਿਅਤ ਹਨ ਤਾਂ ਅਸੀਂ ਉੱਠ ਗਏ ਤੇ ਜਿੰਨੀ ਛੇਤੀ ਹੋ ਸਕਿਆ ਬਾਹਰ ਨਿਕਲ ਆਏ ਲੋਕ ਰੋ ਰਹੇ ਸਨ, ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਸਨ ਹਰ ਜਗ੍ਹਾਂ ਸਿਰਫ਼ ਪੁਲਿਸ ਦੀਆਂ ਗੱਡੀਆਂ ਸਨ
ਪੂਜਨੀਕ ਗੁਰੂ ਜੀ ਨੇ ਪ੍ਰਗਟਾਇਆ ਦੁੱਖ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬ੍ਰਿਟੇਨ ਦੇ ਮਾਨਚੈਸਟਰ ‘ਚ ਹੋਏ ਅੱਤਵਾਦੀ ਹਮਲੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਪੂਜਨੀਕ ਗੁਰੂ ਜੀ ਨੇ ਟਵੀਟ ਰਾਹੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ
ਹਾਲੇ ਸਾਰੇ ਵੇਰਵਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਜਿਸ ਨੂੰ ਪੁਲਿਸ ਇੱਕ ਖੁੰਦਕ ਤਹਿਤ ਅੱਤਵਾਦੀ ਹਮਲਾ’ ਮੰਨ ਕੇ ਚੱਲ ਰਹੀ ਹੈ
ਟੇਰੀਜਾ ਮੇ,
ਬ੍ਰਿਟੇਨ ਦੀ ਪ੍ਰਧਾਨ ਮੰਤਰੀ
‘ਮੈਂ ਬਿਲਕੁਲ ਟੁੱਟ ਗਈ ਹਾਂ, ਮੈਨੂੰ ਬਹੁਤ ਹੀ ਅਫਸੋਸ ਹੋ ਰਿਹਾ ਹੈ, ਮੇਰੇ ਕੋਲ ਸ਼ਬਦ ਨਹੀਂ ਹਨ’
ਏਰੀਆਨਾ ਗ੍ਰਾਂਡੇ,
ਅਮਰੀਕੀ ਗਾਇਕਾ
ਮਾਨਚੈਸਟਰ ਹਮਲੇ ‘ਚ ਕਿਸੇ ਭਾਰਤੀ ਦੇ ਕਿਸੇ ਵੀ ਨਾਗਰਿਕ ਦੀ ਮੌਤ ਹੋਣ ਦੀ ਹਾਲੇ ਤੱਕ ਕੋਈ ਸੂਚਨਾ ਨਹੀਂ ਹੈ ਅਸੀਂ ਹਾਲਾਤਾਂ ‘ਤੇ ਕਰੀਬੀ ਨਜ਼ਰ ਰੱਖ ਰਹੇ ਹਾਂ
ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ