ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਆਪਣੇ ਸਤਿਗੁਰੂ, ਅੱਲ੍ਹਾ, ਰਹਿਬਰ ‘ਤੇ ਦ੍ਰਿੜ ਵਿਸ਼ਵਾਸ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਮਾਲਕ ਦੇ ਪਿਆਰ-ਮੁਹੱਬਤ ਦੇ ਜਜ਼ਬਾਤ ਹੁੰਦੇ ਹਨ, ਮਾਲਕ ਉਨ੍ਹਾਂ ਨੂੰ ਬੇਗਮਪੁਰ ਦਾ ਬਾਦਸ਼ਾਹ ਬਣਾ ਦਿੰਦਾ ਹੈ ਜਦੋਂ ਤੱਕ ਜੀਵ ਬਚਨ ਨਹੀਂ ਸੁਣਦਾ, ਅਮਲ ਨਹੀਂ ਕਰਦਾ ਉਦੋਂ ਤੱਕ ਉਸ ‘ਤੇ ਰਹਿਮੋ–ਕਰਮ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਆਪਣੀ ਗੱਲ ਨਹੀਂ ਮੰਨਵਾਉਂਦੇ ਸਗੋਂ ਸਰਵਧਰਮ ਦੀ ਗੱਲ ਦੱਸਦੇ ਹਨ ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਦੀ ਗੱਲ ਕਰਦੇ ਹਨ ਅਤੇ ਚੰਗੇ-ਨੇਕ ਕੰਮ ਕਰਨ ਦੀ ਗੱਲ ਕਰਦੇ ਹਨ।
ਜੋ ਜੀਵ ਸੁਣ ਕੇ ਅਮਲ ਕਰੇ ਤਾਂ ਉਸ ‘ਤੇ ਅਜਿਹਾ ਰਹਿਮੋ-ਕਰਮ ਹੁੰਦਾ ਹੈ ਜੋ ਕਹਿਣ-ਸੁਣਨ ਤੋਂ ਪਰੇ ਦੀ ਗੱਲ ਹੈ ਇਸ ਲਈ ਜੇਕਰ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਕੱਢ ਦਿਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਨਫ਼ਰਤ ਕਰਨੀ ਹੈ ਤਾਂ ਆਪਣੇ ਅੰਦਰ ਦੀਆਂ ਬੁਰਾਈਆਂ ਨਾਲ ਕਰੋ ਦੂਜਿਆਂ ਦੀਆਂ ਬੁਰਾਈਆਂ ਕਰਨਾ ਬਹੁਤ ਸੌਖਾ ਹੈ ਅਤੇ ਆਪਣੀਆਂ ਬੁਰਾਈਆਂ ਨੂੰ ਲੁਕਾਉਣ ਲਈ ਇਨਸਾਨ ਕਿੰਨੀ ਤਿਕੜਮਬਾਜ਼ੀ ਕਰਦਾ ਹੈ ਅੱਜ ਸੰਸਾਰ ‘ਚ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਨਾਲ ਅਜਿਹੇ-ਅਜਿਹੇ ਲੋਕ ਜੋ ਕੁਝ ਵੀ ਨਹੀਂ ਹੋਇਆ ਕਰਦੇ ਸਨ ਉਹ ਸਭ ਕੁਝ ਬਣ ਗਏ ਹਨ। Saint Dr MSG
Read This : ਰਾਮ-ਨਾਮ ਜਪਣ ਵਾਲੇ ਵੱਡੇ ਭਾਗਾਂ ਵਾਲੇ : ਪੂਜਨੀਕ ਗੁਰੂ ਜੀ
ਪਰ ਜੇਕਰ ਉਹੀ ਲੋਕ ਆਖਣ ਕਿ ਇਹ ਗਲਤ ਹੈ ਅਤੇ ਖੁਦ ਗਲਤੀਆਂ ਨਾ ਛੱਡਣ ਤਾਂ ਇਹ ਸਰਾਸਰ ਗਲਤ ਹੈ ਇਸ ਲਈ ਇਨਸਾਨ ਨੂੰ ਪਹਿਲਾਂ ਆਪਣੇ ਅੰਦਰ ਨੂੰ ਸਾਫ਼ ਕਰਨਾ ਚਾਹੀਦਾ ਹੈ ਜਦੋਂ ਤੱਕ ਆਪਣੇ ਹਿਰਦੇ ਦੀ ਸਫ਼ਾਈ ਨਹੀਂ ਹੋਵੇਗੀ, ਉਦੋਂ ਤੱਕ ਇਨਸਾਨ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਇਸ ਲਈ ਤੁਸੀਂ ਆਪਣੇ ਹਿਰਦੇ ਦੀ ਸਫ਼ਾਈ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਹਿਰਦੇ ‘ਚ ਨਜ਼ਰ ਨਹੀਂ ਮਾਰਦਾ ਅਤੇ ਦੂਜਿਆਂ ਨਾਲ ਈਰਖਾ ਕਰਨਾ ਅੱਜ ਲੋਕਾਂ ਦਾ ਪੇਸ਼ਾ ਜਿਹਾ ਬਣ ਗਿਆ ਹੈ ਕਿਸੇ ਨੂੰ ਕੁਝ ਬਣਦਾ ਦੇਖ ਕੇ ਆਦਮੀ ਖੁਸ਼ ਨਹੀਂ ਹੁੰਦਾ ਤੁਹਾਡੇ ਘਰ ਚੰਗਾ ਖਾਣ ਨੂੰ ਹੈ, ਬਾਲ-ਬੱਚੇ ਚੰਗੀ ਤਰ੍ਹਾਂ ਜਿਉਂ ਰਹੇ ਹਨ,ਮਾਲਕ ਨੇ ਤੁਹਾਨੂੰ ਘਰ ਦੇ ਰੱਖਿਆ ਹੈ ਤਾਂ ਦੂਜਿਆਂ ਨੂੰ ਦੇਖਣ ਦੀ ਥਾਂ ਇਹ ਦੇਖੋ ਕਿ ਕੀ ਮਾਲਕ ਨੇ ਤੁਹਾਨੂੰ ਕੁਝ ਨਹੀਂ ਦੇ ਰੱਖਿਆ। Saint Dr MSG
ਮਾਲਕ ਨੇ ਤੁਹਾਨੂੰ ਜੋ ਦੇ ਰੱਖਿਆ ਹੈ ਤੁਸੀਂ ਉਸ ਦਾ ਸ਼ੁਕਰਾਨਾ ਨਹੀਂ ਕਰਦੇ ਸਗੋਂ ਗੁਆਂਢੀ ਨੇ ਚਾਰ ਮੰਜਿਲਾ ਘਰ ਕਿਉਂ ਬਣਾ ਲਿਆ, ਇਸ ‘ਤੇ ਜ਼ਿਆਦਾ ਬਹਿਸਬਾਜ਼ੀ ਹੁੰਦੀ ਹੈ ਕਹਿਣ ਦਾ ਮਤਲਬ ਹੈ। ਕਿ ਦੂਜਿਆਂ ਦੀ ਥਾਲੀ ‘ਚ ਲੱਡੂ ਵੱਡਾ ਨਜ਼ਰ ਆਉਂਦਾ ਹੈ, ਇਹ ਮਨ ਕਰਕੇ ਹੈ ਇਹ ਹਕੀਕਤ ਹੈ, ਕਹਾਵਤਾਂ ਐਵੇਂ ਹੀ ਨਹੀਂ ਬਣਦੀਆਂ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਆਦਮੀ ਸੰਤਾਂ ਦੀ ਗੱਲ ਮੰਨੇ ਤਾਂ ਉਸ ਨੂੰ ਕਦੇ ਪਛਤਾਉਣਾ ਨਹੀਂ ਪੈਂਦਾ ਆਦਮੀ ਪੂਰੇ ਬਚਨ ਮੰਨ ਲਵੇ ਤਾਂ ਮਾਲਕ ਇੰਨਾ ਕੁਝ ਬਖ਼ਸ਼ ਦਿੰਦਾ ਹੈ ਜੋ ਕਹਿਣ-ਸੁਣਨ ਤੋਂ ਪਰ੍ਹੇ ਹੈ ਨਹੀਂ ਤਾਂ ਖੂਹ ਦੇ ਡੱਡੂ ਵਾਂਗ ਟਰਰਾਉਂਦੇ ਰਹੋ, ਕਿਸੇ ਦਾ ਕੁਝ ਨਹੀਂ ਜਾਂਦਾ ਜੋ ਬਚਨ ਮੰਨ ਲੈਂਦੇ ਹਨ, ਚਾਹੇ ਸਤਿਗੁਰੂ ਦੇ ਡਰ ਨਾਲ, ਚਾਹੇ ਰਾਮ ਦੇ ਡਰ ਨਾਲ ਜਾਂ ਚੰਗੇ ਸੰਸਕਾਰਾਂ ਕਰਕੇ ਤਾਂ ਮਾਲਕ ਦੀਆਂ ਬੇਇੰਤਹਾ ਖੁਸ਼ੀਆਂ ਵੀ ਹਾਸਲ ਕਰ ਲੈਂਦੇ ਹਨ। Saint Dr MSG