ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Pune Bridge C...

    Pune Bridge Collapse: ਵੱਡਾ ਹਾਦਸਾ, ਪੁਣੇ ’ਚ ਪੁਲ ਡਿੱਗਿਆ, 6 ਮੌਤਾਂ, ਬਚਾਅ ਕਾਰਜ਼ ਜਾਰੀ

    Pune Bridge Collapse
    Pune Bridge Collapse: ਵੱਡਾ ਹਾਦਸਾ, ਪੁਣੇ ’ਚ ਪੁਲ ਡਿੱਗਿਆ, 6 ਮੌਤਾਂ, ਬਚਾਅ ਕਾਰਜ਼ ਜਾਰੀ

    ਇੰਦਰਾਣੀ ਨਦੀ ’ਤੇ ਬਣੇ ਪੁਲ ’ਤੇ ਮੌਜ਼ੂਦ ਸਨ 30 ਸੈਲਾਨੀ

    ਪੁਣੇ (ਏਜੰਸੀ)। Pune Bridge Collapse: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਇੱਕ ਨਦੀ ’ਤੇ ਬਣਿਆ ਇੱਕ ਪੁਲ ਐਤਵਾਰ ਨੂੰ ਢਹਿ ਗਿਆ। 25-30 ਸੈਲਾਨੀਆਂ ਦੇ ਵਹਿ ਜਾਣ ਦਾ ਖਦਸ਼ਾ ਹੈ। ਸਥਾਨਕ ਵਿਧਾਇਕ ਸੁਨੀਲ ਸ਼ੈਲਕੇ ਨੇ ਕਿਹਾ ਕਿ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀ ਸਥਾਨ ਕੁੰਡਮਾਲਾ ਵਿੱਚ ਨਾਰਾਇਣੀ ਨਦੀ ’ਤੇ ਬਣੇ ਪੁਲ ’ਤੇ ਵੱਡੀ ਗਿਣਤੀ ਵਿੱਚ ਸੈਲਾਨੀ ਮੌਜੂਦ ਸਨ। ਅਚਾਨਕ ਇਹ ਪੁਲ ਟੁੱਟ ਗਿਆ। Pune Bridge Collapse

    ਇਹ ਖਬਰ ਵੀ ਪੜ੍ਹੋ : Petrol-Diesel Price Update: ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਪਡੇ…

    ਐੱਸਡੀਆਰਐੱਫ ਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ ’ਤੇ ਮੌਜ਼ੂਦ ਹਨ। 30 ਅਕਤੂਬਰ 2022 ਨੂੰ ਇੱਕ ਸਸਪੈਂਸ਼ਨ ਪੁਲ ਢਹਿ ਗਿਆ। ਹਾਦਸੇ ਵਿੱਚ 135 ਲੋਕਾਂ ਦੀ ਮੌਤ ਹੋ ਗਈ। 30 ਅਕਤੂਬਰ 2022 ਨੂੰ ਗੁਜਰਾਤ ਦੇ ਮੋਰਬੀ ਵਿੱਚ ਇੱਕ ਸਸਪੈਂਸ਼ਨ ਪੁਲ ਢਹਿ ਗਿਆ। ਹਾਦਸੇ ਵਿੱਚ 135 ਲੋਕਾਂ ਦੀ ਮੌਤ ਹੋ ਗਈ। ਪੁਲ ਦੀ ਸਮਰੱਥਾ ਲਗਭਗ 100 ਲੋਕਾਂ ਦੀ ਸੀ, ਪਰ ਐਤਵਾਰ ਛੁੱਟੀ ਹੋਣ ਕਾਰਨ ਇਸ ’ਤੇ ਲਗਭਗ 500 ਲੋਕ ਇਕੱਠੇ ਹੋ ਗਏ ਸਨ। ਇਹ ਹਾਦਸੇ ਦਾ ਕਾਰਨ ਬਣਿਆ। ਜਿੱਥੇ ਪੁਲ ਟੁੱਟਣ ਕਾਰਨ ਲੋਕ ਡਿੱਗ ਪਏ, ਉੱਥੇ 15 ਫੁੱਟ ਤੱਕ ਪਾਣੀ ਸੀ। ਕੁਝ ਲੋਕ ਤੈਰ ਕੇ ਬਾਹਰ ਨਿਕਲ ਆਏ। ਪਰ ਬਾਕੀਆਂ ਨੂੰ ਬਚਾਇਆ ਨਹੀਂ ਜਾ ਸਕਿਆ।

    18 ਐਂਬੂਲੈਂਸਾਂ ਤੇ ਐਨਡੀਆਰਐਫਜੀ ਟੀਮ ਮੌਕੇ ’ਤੇ ਪਹੁੰਚਿਆਂ | Pune Bridge Collapse

    ਵਿਧਾਇਕ ਸੁਨੀਲ ਸ਼ੈਲਕੇ ਨੇ ਕਿਹਾ ਕਿ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। 18 ਐਂਬੂਲੈਂਸਾਂ ਮੌਕੇ ’ਤੇ ਪਹੁੰਚ ਗਈਆਂ ਹਨ। ਨਾਲ ਹੀ ਐਨਡੀਆਰਐਫ ਦੀ ਇੱਕ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। Pune Bridge Collapse