ਬਿਜ਼ਲੀ ਡਿੱਗਣ ਦਾ ਅਲਰਟ ਵੀ ਜਾਰੀ
- 14 ਜ਼ਿਲ੍ਹਿਆਂ ’ਚ ਮਾਨਸੂਨ ਦੀ ਐਂਟਰੀ | Weather Update Rajasthan
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ 14 ਜ਼ਿਲ੍ਹਿਆਂ ’ਚ ਮਾਨਸੂਨ ਦੀ ਐਂਟਰੀ ਹੋ ਗਈ ਹੈ। ਵੀਰਵਾਰ ਤੋਂ ਪਾਲੀ, ਜਾਲੋਰ, ਬਾੜਮੇਰ, ਜੋਧਪੁਰ, ਜੈਪੁਰ, ਭਰਤਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਤੇਜ਼ ਜਾਂ ਰੂਕ-ਰੂਕ ਕੇ ਮੀਂਹ ਪੈ ਰਿਹਾ ਹੈ। ਮੌਸਮ ਕੇਂਦਰ ਜੈਪੁਰ ਨੇ ਰਾਜਸਥਾਨ ਦੇ ਅਗਲੇ 10 ਦਿਨ ਸੂਬੇ ’ਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਅੱਜ ਵੀ ਰਾਜਸਥਾਨ ਦੇ 8 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਸਾਰੇ ਜ਼ਿਲ੍ਹਿਆਂ ’ਚ ਆਮ ਮੀਂਹ ਨਾਲ ਤੂਫਾਨ ਤੇ ਬਿਜਲੀ ਡਿੱਗਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਭਰਤਪੁਰ ਤੇ ਜੈਪੁਰ ਕੋਲ ਦੇ ਜ਼ਿਲ੍ਹਿਆਂ ’ਚ 29-30 ਜੂਨ ਨੂੰ ਭਾਰੀ ਤੋਂ ਵੀ ਜ਼ਿਆਦਾ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। (Weather Update Rajasthan)
ਇਹ ਵੀ ਪੜ੍ਹੋ : Top Paddy Variety: ਝੋਨੇ ਦੀਆਂ ਇਹ 4 ਕਿਸਮਾਂ ਲਾਉਣ ਨਾਲ ਕਿਸਾਨ ਹੋਣਗੇ ਅਮੀਰ!
ਤੇਜ਼ ਬਹਾਅ ’ਚ ਫਸੇ ਕਈ ਵਾਹਨ | Weather Update Rajasthan
- ਬਾੜਮੇਰ-ਜੈਸਲਮੇਰ ਹਾਈਵੇਅ ’ਤੇ ਡਾਬਲਾ ਪਿੰਡ ਕੋਲ ਸ਼ੁੱਕਰਵਾਰ ਸਵੇਰੇ ਸੜਕ ’ਤੇ ਚਲਦੇ ਪਾਣੀ ’ਚ ਕਈ ਵਾਹਨ ਫਸੇ ਹੋਏ ਹਨ।
- ਇਸ ਜਗ੍ਹਾ ’ਤੇ ਤਿੰਨ-ਚਾਰ ਮੋਟਰਸਾਈਕਲ ਵੀ ਪਾਣੀ ’ਚ ਫਸੇ ਹੋਏ ਹਨ। ਪਰ ਲੋਕਾਂ ਦੀ ਮੱਦਦ ਨਾਲ ਬਾਹਰ ਕੱਢ ਲਿਆ ਗਿਆ ਹੈ। ਪਰ ਵੱਡੀ ਗੱਡੀ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਹੈ।
ਪਿਛਲੇ 24 ਘੰਟਿਆਂ ’ਚ ਕਿਸ ਜਗ੍ਹਾ ’ਤੇ ਕਿੰਨਾ ਮੀਂਹ ਪਿਆ | Weather Update Rajasthan
- ਪਿਛਲੇ 24 ਘੰਟਿਆਂ ਦਰਮਿਆਨ ਮਾਉਂਟ ਆਬੂ, ਆਬੂ ਰੋੜ, ਜਾਲੋਰ, ਰਾਜਸਮੰਦ, ਉਦੈਪੁਰ, ਚਿਤੌੜਗੜ੍ਹ, ਭੀਲਵਾੜਾ ਸਮੇਤ ਕਈ ਸ਼ਹਿਰਾਂ ’ਚ 2 ਇੰਚ ਤੱਕ ਮੀਂਹ ਦਰਜ਼ ਕੀਤਾ ਗਿਆ ਹੈ।
- ਮਾਊਂਟ ਆਬੂ ’ਚ ਕੱਲ੍ਹ 38 ਐੱਮਐੱਮ, ਜਾਲੋਰ ’ਚ 44, ਡੂੰਗਰਪੁਰ ’ਚ 24, ਜੋਧਪੁਰ ’ਚ 34, ਚਿਤੌੜਗੜ੍ਹ ’ਚ 17 ਤੇ ਪਿਲਾਨੀ ’ਚ 29 ਐੱਮਐੱਮ ਮੀਂਹ ਦਰਜ਼ ਕੀਤਾ ਗਿਆ ਹੈ।