ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home ਇੱਕ ਨਜ਼ਰ ਰੋਹਤਕ ‘...

    ਰੋਹਤਕ ‘ਚ ਬੰਦੂਕ ਦੀ ਨੋਕ ਬਦਮਾਸ਼ਾਂ ਵੱਲੋਂ ਲਾੜੀ ਅਗਵਾ

    ਉਕਤ ਬਦਮਾਸ਼ਾਂ ਖਿਲਾਫ਼ ਐਫਆਈਆਰ ਦਰਜ ਕਰਕੇ ਭਾਲ ਸ਼ੁਰੂ

    ਰੋਹਤਕ। ਹਰਿਆਣਾ ਦੇ ਜ਼ਿਲ੍ਹਾ ਰੋਹਤਕ ‘ਚ ਇੱਕ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਲਾੜੀ ਨੂੰ ਅਗਵਾ ਕਰ ਲਿਆ ਗਿਆ ਹੈ।

    ਜਾਣਕਾਰੀ ਅਨੁਸਾਰ ਪਿੰਡ ਮੋਖਰਾ ‘ਚ ਇੱਕ ਨਵੀਂ ਵਿਆਹੁਤਾ ਲਾੜੀ ਨੂੰ ਇੱਕ ਸਿਰਫਿਰੇ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੇ ਬੰਦੂਕ ਦੀ ਨੋਕ ‘ਤੇ ਲਾੜੀ ਨੂੰ ਅਗਵਾ ਕਰ ਲਿਆ। ਹਾਲਾਂਕਿ ਪੁਲਿਸ ਨੇ ਬਦਮਾਸ਼ਾਂ ਦੇ ਚੁੰਗਲ ‘ਚੋਂ ਲਾੜੀ ਨੂੰ ਛੁਡਵਾ ਲਿਆ ਗਿਆ ਹੈ। ਪੁਲਿਸ ਅਨੁਸਾਰ ਜ਼ਿਲ੍ਹੇ ਦੇ ਮੋਖਰਾ ਪਿੰਡ ਦੀ ਰਹਿਣ ਵਾਲੀ ਕੁੜੀ ਦਾ ਵਿਆਹ ਭਿਵਾਨੀ ਦੇ ਇੱਕ ਨੌਜਵਾਨ ਨਾਲ ਤੈਅ ਹੋਇਆ ਸੀ।

    ਸੋਮਵਾਰ ਸ਼ਾਮ ਨੂੰ ਕਰੀਬ ਸਾਢੇ 4 ਵਜੇ ਲਾੜੀ ਨੂੰ ਵਿਦਾ ਕੀਤਾ ਗਿਆ। ਵਿਦਾਈ ਤੋਂ ਬਾਅਦ ਜਿਵੇਂ ਹੀ ਡੋਲੀ ਵਾਲੀ ਕਾਰ ਕਲਾਨੌਰ ਕਾਲਜ ਮੋੜ ਕੋਲ ਪਹੁੰਚੀ ਤਾਂ ਕੁਝ ਬਦਮਸਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਕਾਰ ਰੁੱਕਣ ‘ਤੇ ਬਦਮਾਸ਼ਾਂ ਨੇ ਲਾੜੀ ਤੇ ਕਾਰ ਡਰਾਈਵਰ ਹੋਰ ਰਿਸ਼ਤੇਦਾਰਾਂ ਨੂੰ ਕਾਰ ‘ਚੋਂ ਉਤਾਰਿਆ ਤੇ ਲਾੜੀ ਨੂੰ ਲੈ ਕੇ ਫਰਾਰ ਹੋ ਗਏ। ਡੀ. ਐਸ਼ ਪੀ ਨੇ ਕਿਹਾ ਕਿ ਉਕਤ ਬਦਮਾਸ਼ਾਂ ਖਿਲਾਫ਼ ਐਫਆਈਆਰ ਦਰਜ ਬਦਮਾਸ਼ਾਂ ਨੂੰ ਫੜ੍ਹਨ ਲਈ ਪੁਲਿਸ ਟੀਮ ਭਾਲ ‘ਚ ਜੁਟ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.