Delhi Earthquake: ਨਵੀਂ ਦਿੱਲੀ। ਅੱਜ ਭਾਵ ਸ਼ੁੱਕਰਵਾਰ ਨੂੰ ਮਿਆਂਮਾਰ (Myanmar Earthquake) ਦੀ ਧਰਤੀ 7.2 ਤੀਬਰਤਾ ਦੇ ਇੱਕ ਵੱਡੇ ਭੂਚਾਲ ਨਾਲ ਹਿੱਲ ਗਈ। ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਆ ਗਏ। ਦਿੱਲੀ-ਐਨਸੀਆਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਕਸ਼ਾਂਸ਼: 21.93 ਉੱਤਰ, ਰੇਖਾਂਸ਼: 96.07 ਪੂਰਬ ਵਿੱਚ 10 ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। Earthquake News
Read Also : AC Cooler: ਗਰਮੀ ਇਕਦਮ ਵਧਣ ਕਰਕੇ ਪੱਖੇ, ਕੂਲਰ ਸਟੋਰ ਕਰਨ ਲੱਗੇ ਦੁਕਾਨਦਾਰ : AC Cooler Store
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਮੱਧ ਪ੍ਰਦੇਸ਼ ਦੇ ਸਿੰਗਰੌਲੀ ਸ਼ਹਿਰ ਵਿੱਚ 3.5 ਤੀਬਰਤਾ ਦਾ ਹਲਕਾ ਭੂਚਾਲ ਆਇਆ ਸੀ। ਭੂਚਾਲ ਦਾ ਕੇਂਦਰ 24.21 ਡਿਗਰੀ ਉੱਤਰ, 82.57 ਡਿਗਰੀ ਪੂਰਬ ਅਤੇ 5 ਕਿਲੋਮੀਟਰ ਦੀ ਡੂੰਘਾਈ ’ਤੇ ਦਰਜ ਕੀਤਾ ਗਿਆ। Delhi Earthquake