Brazil Plane Crashe: ਜਹਾਜ਼ ਕਰੈਸ਼, ਇੱਕ ਦੀ ਮੌਤ

Brazil Plane Crashe
Brazil Plane Crashe

Plane Crashes in Brazil:ਸਾਓ ਪਾਓਲੋ, (ਏਜੰਸੀ)। ਬ੍ਰਾਜ਼ੀਲ ਦੇ ਦੱਖਣ-ਪੂਰਬੀ ਰਾਜ ਸਾਓ ਪਾਓਲੋ ਦੇ ਸੈਰ-ਸਪਾਟਾ ਸ਼ਹਿਰ ਉਬਾਟੂਬਾ ਦੇ ਬੀਚ ਨੇੜੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 7 ਲੋਕ ਜ਼ਖਮੀ ਹੋ ਗਏ ਹਨ।

ਇਹ ਵੀ ਪੜ੍ਹੋ: Underworld don Chhota Rajan: ਇਸ ਸਮੇਂ ਦੀ ਵੱਡੀ ਖਬਰ, ਅੰਡਰਵਰਲਡ ਡੌਨ ਛੋਟਾ ਰਾਜਨ ਦੀ ਵਿਗੜੀ ਸਿਹਤ

ਇੱਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲਾ ਵਿਅਕਤੀ ਖੁਦ ਪਾਇਲਟ ਸੀ। ਰਿਪੋਰਟਾਂ ਮੁਤਾਬਕ, ਪਾਇਲਟ ਨੇ ਵੀਰਵਾਰ ਨੂੰ ਉਬਾਤੁਬਾ ਖੇਤਰੀ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਰਫਤਾਰ ਨੂੰ ਰੋਕ ਨਾ ਸਕਿਆ ਅਤੇ ਏਅਰ ਟਰਮੀਨਲ ਦੀ ਸੁਰੱਖਿਆ ਵਾੜ ਨੂੰ ਪਾਰ ਕਰ ਗਿਆ। ਫਾਇਰ ਡਿਪਾਰਟਮੈਂਟ ਦੀ ਰਿਪੋਰਟ ਮੁਤਾਬਕ ਜਹਾਜ਼ ‘ਚ ਸਵਾਰ ਸਾਰੇ ਚਾਰ ਯਾਤਰੀ ਸੁਰੱਖਿਅਤ ਹਨ, ਜਿਨ੍ਹਾਂ ‘ਚ ਦੋ ਬਾਲਗ ਅਤੇ ਦੋ ਬੱਚੇ ਸ਼ਾਮਲ ਹਨ। ਹਾਦਸੇ ਕਾਰਨ ਕਰੂਜ਼ੀਰੋ ਬੀਚ ‘ਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ। Brazil Plane Crashes

LEAVE A REPLY

Please enter your comment!
Please enter your name here