ਓੜ ਨਿਭਾ ਗਏ ਸਤਿ ਬ੍ਰਹਮਚਾਰੀ ਸੇਵਾਦਾਰ ਗੁਰਦੇਵ ਸਿੰਘ ਇੰਸਾਂ

Brahmacharya Sevadar, Gurdev Singh,

ਮਲੋਟ (ਸੱਚ ਕਹੂੰ ਨਿਊਜ਼) | ਡੇਰਾ ਸੱਚਾ ਸੌਦਾ ਦੇ ਸਤਿ ਬ੍ਰਹਮਚਾਰੀ ਸੇਵਾਦਾਰ ਗੁਰਦੇਵ ਸਿੰਘ ਇੰਸਾਂ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਕੁੱਲ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ ਉਹ 75 ਵਰ੍ਹਿਆਂ ਦੇ ਸਨ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਥੇੜ੍ਹੀ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਗੁਰਦੇਵ ਸਿੰਘ ਇੰਸਾਂ ਦਾ ਜਨਮ ਸੰਨ 1944 ‘ਚ ਪਿੰਡ ਕਰਾਈਵਾਲਾ (ਹਾਲ ਅਬਾਦ ਪਿੰਡ ਥੇੜੀ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਤਾ ਸ੍ਰ. ਕਾਕਾ ਸਿੰਘ ਤੇ ਮਾਤਾ ਦਲਜੀਤ ਕੌਰ ਦੇ ਘਰ ਹੋਇਆ ਉਨ੍ਹਾਂ ਨੇ 1972 ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸ਼ੁਰੂ ਤੋਂ ਹੀ ਉਨ੍ਹਾਂ ਦੇ ਦਿਲ ਵਿੱਚ ਮਾਨਵਤਾ ਦੀ ਸੇਵਾ ਦਾ ਜਜ਼ਬਾ ਸੀ 1979 ‘ਚ ਉਹ ਸਤਿ ਬ੍ਰਹਮਚਾਰੀ ਦੇ ਤੌਰ ‘ਤੇ ਸੇਵਾ ‘ਚ ਜੁਟ ਗਏ ਉਨ੍ਹਾਂ ਨੇ ਹਰਿਆਣਾ, ਰਾਜਸਥਾਨ ਤੇ ਗੁਜਰਾਤ ਦੇ ਆਸ਼ਰਮਾਂ ‘ਚ ਰਹਿ ਕੇ ਸੇਵਾ ਕੀਤੀ   ਪਿਛਲੇ ਸਮੇਂ ਉਹ ਲਾਕੜੀਆ (ਗੁਜਰਾਤ) ਵਿਖੇ ਸੇਵਾ ਕਰ ਰਹੇ ਸਨ ਉਹ ਖੇਤੀਬਾੜੀ ‘ਚ ਬਹੁਤ ਮਾਹਿਰ ਸਨ ਹਰ ਇੱਕ ਨਾਲ ਮਿੱਠਾ ਬੋਲਣਾ ਤੇ ਸਤਿਕਾਰ ਕਰਨਾ ਉਨ੍ਹਾਂ ਦੇ ਸੁਭਾਅ ਦਾ ਵਿਸ਼ੇਸ਼ ਅੰਗ ਸੀ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਉਨ੍ਹਾਂ ਦਾ ਇਲਾਜ ਸਰਸਾ ਵਿਖੇ ਚੱਲ ਰਿਹਾ ਸੀ ਜਿੱਥੇ ਉਨ੍ਹਾਂ ਨੇ 4 ਜੂਨ ਨੂੰ ਅੰਤਿਮ ਸਾਹ ਲਿਆ ਉਹ ਆਪਣੇ ਪਿੱਛੇ ਪੁੱਤਰ, ਪੋਤਰੇ, ਪੋਤਰੀਆਂ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਥੇੜ੍ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਗੁਰਦੇਵ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਕ੍ਰਿਸ਼ਨ ਸਿੰਘ ਨੇ ਦਿੱਤੀ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰ ਸੇਵਾਦਾਰ, 45 ਮੈਂਬਰ ਹਰਚਰਨ ਸਿੰਘ ਇੰਸਾਂ ਤੇ ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰ ਗੁਰਦੇਵ ਸਿੰਘ ਦੀ ਅੰਤਿਮ ਯਾਤਰਾ ‘ਚ ਸ਼ਾਮਲ ਹੋਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।