ਬ੍ਰਹਮ ਮਹਿੰਦਰਾ ਨੇ ਕਾਂਗਰਸ ਲਈ ਪਟਿਆਲਾ ਦਿਹਾਤੀ ਤੋ ਚੋਣ ਲੜਨ ਦਾ ਕੀਤਾ ਐਲਾਨ

Brahm Mahindra Sachkahoon

ਬ੍ਰਹਮ ਮਹਿੰਦਰਾ ਨੇ ਕਾਂਗਰਸ ਲਈ ਪਟਿਆਲਾ ਦਿਹਾਤੀ ਤੋ ਚੋਣ ਲੜਨ ਦਾ ਕੀਤਾ ਐਲਾਨ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁੱਜੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਉਨ੍ਹਾਂ ਅਤੇ ਕੈਬਨਿਟ ਮੰਤਰੀ ਧਰਮਸੋਤ ਸਬੰਧੀ ਭਾਜਪਾ ’ਚ ਸ਼ਾਮਲ ਹੋਣ ਦੇ ਲਾਏ ਜਾ ਰਹੇ ਕਿਆਸਾਂ ਦਾ ਅੰਤ ਕਰਦਿਆਂ ਸਪੱਸ਼ਟ ਕੀਤਾ ਕਿ ਸਾਡੇ ਦੋਵਾਂ ਦੇ ਖੂਨ ਵਿੱਚ ਕਾਂਗਰਸ ਹੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਾਂਗਰਸੀ ਸੀ ਅਤੇ ਹੁਣ ਵੀ ਕਾਂਗਰਸੀ ਹੀ ਹਾਂ। ਉਨ੍ਹਾਂ ਕਿਹਾ ਕਿ ਮੇਰਾ ਅਤੇ ਧਰਮਸੋਤ ਦੇ ਡੀਐੱਨਏ ਨੂੰ ਚੈੱਕ ਕਰਵਾ ਲਓ, ਜਿਸ ਵਿੱਚੋਂ ਕਾਂਗਰਸ ਹੀ ਨਿੱਕਲੇਗੀ।

ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਉਹ ਪਟਿਆਲਾ ਦਿਹਾਤੀ ਤੋਂ ਹੀ ਚੋਣ ਲੜਨਗੇ ਅਤੇ ਕਾਂਗਰਸ ਵੱਲੋਂ ਹੀ ਲੜਨਗੇ। ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਕਿਆਸਾਂ ਨੂੰ ਹਲਕੇ ’ਚ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਇਸ ਸਦੀ ਦਾ ਸਭ ਤੋਂ ਵੱਡਾ ਚੁਟਕਲਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਜੰਮਿਆ ਵੀ ਕਾਂਗਰਸ ਵਿੱਚ ਹੀ ਹਾਂ ਅਤੇ ਮਰਾਂਗਾ ਵੀ ਕਾਂਗਰਸ ਵਿੱਚ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ। ਚੰਡੀਗੜ੍ਹ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਲੀਡ ਨੂੰ ਦਰਕਿਨਾਰ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਚੰਡੀਗੜ੍ਹ ਤੇ ਪੰਜਾਬ ਵਿੱਚ ਜ਼ਮੀਨ ਅਸਮਾਨ -ਦਾ ਫਰਕ ਹੈ। ਚੰਡੀਗੜ੍ਹ, ਯੂਟੀ, ਪੰਜਾਬ ਅਤੇ ਹਰਿਆਣਾ ਤਿੰਨਾਂ ਵੀ ਰਾਜਧਾਨੀ ਹੈ। ਉੱਥੇ ਦਾ ਵੋਟਿੰਗ ਪੈਟਰਨ ਅਤੇ ਸੋਚ ਪੰਜਾਬ ਨਾਲੋਂ ਵੱਖਰੀ ਹੈ। ਉੱਥੇ ਤਿੰਨੋਂ ਵਰਗਾਂ ਦੇ ਲੋਕ ਅਤੇ ਮੁਲਾਜ਼ਮ ਰਹਿੰਦੇ ਹਨ, ਜਦੋਂਕਿ ਪੰਜਾਬ ਦੇ ਹਾਲਾਤ ਵੱਖਰੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਆਉਂਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ, ਅਤੇ ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਨਹੀਂ ਹੈ। ਟਿਕਟ ਵੰਡ ਦੀ ਹੋ ਰਹੀ ਦੇਰੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਫੈਸਲਾ ਹਾਈਕਮਾਂਡ ਨੇ ਕਰਨਾ ਹੈ। ਕੈਪਟਨ ਅਤੇ ਭਾਜਪਾ ਦੇ ਗਠਜੋੜ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਉਨ੍ਹਾਂ ਤੋਂ ਪੁੱਛੋ, ਅਸੀਂ ਕਾਂਗਰਸੀ ਹਾਂ ਸਾਡੇ ਤੋਂ ਸਿਰਫ ਕਾਂਗਰਸ ਪੁੱਛੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ