ਸਤੀਸ਼ ਦਾ ਕੁਆਰਟਰ ਫਾਈਨਲ ’ਚ ਉਜਬੇਕਿਸਤਾਨ ਦੇ ਬਖੋਦਿਰ ਜਲੋਲੋਵ ਨਾਲ ਐਤਵਾਰ ਨੂੰ ਹੋਵੇਗਾ ਮੁਕਾਬਲਾ
(ਏਜੰਸੀ) ਟੋਕੀਓ । ਓਲੰਪਿਕ ਖੇਡ ਰਹੇ ਭਾਰਤੀ ਮੁੱਕੇਬਾਜ ਸਤੀਸ਼ ਕੁਮਾਰ ਨੇ ਜਮੈਕਾ ਦੇ ਰਿਕਾਰਡੇ ਬ੍ਰਾਉਨ ਨੂੰ +91 ਕਿੱਲੋਗ੍ਰਾਮ ਵਰਗ ’ਚ 4-1 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਰਟਰਫਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਸਤੀਸ਼ ਭਾਰਤ ਦੇ ਪਹਿਲੇ ਹੈਵੀਵੇਟ ਮੁੱਕੇਬਾਜ਼ ਹਨ ਤੇ 32 ਸਾਲ ਦੀ ਉਮਰ ’ਚ ਉਨ੍ਹਾਂ ਨੇ ਓਲੰਪਿਕ ਮੁਕਾਬਲਾ ਕੀਤਾ ਹੈ ਸਤੀਸ਼ ਨੂੰ ਮੁੱਕੇਬਾਜ ਦੌਰਾਨ ਸੱਜੀ ਅੱਖ ’ਤੇ ਹਲਕਾ ਕੱਟ ਆਇਆ ਪਰ ਉਨ੍ਹਾਂ ਨੇ ਵਧੀਆ ਟਾਈਮਿੰਗ ਨਾਲ ਜ਼ਿਆਦਾ ਪੰਚ ਲਾਏ ਤੇ ਸਾਰੇ ਪੰਚਾਂ ਨਾਲ ਜੱਜਾਂ ਤੋਂ ਅੰਕ ਹਾਸਲ ਕੀਤੇ ਸਤੀਸ਼ ਦਾ ਕੁਆਰਟਰ ਫਾਈਨਲ ’ਚ ਮੌਜੂਦਾ ਵਿਸ਼ਵ ਚੈਂਪੀਅਨ ਉਜਬੇਕਿਸਤਾਨ ਦੇ ਬਖੋਦਿਰ ਜਲੋਲੋਵ ਨਾਲ ਐਤਵਾਰ ਨੂੰ ਮੁਕਾਬਲੇ ਹੋਵੇਗਾ।
ਬਾਕਸਰ ਐੱਮਸੀ ਮੈਰੀਕਾਮ ਨੇ ਹਾਰ ਦੇ ਬਾਵਜੂਦ ਜਿੱਤਿਆ ਪ੍ਰਸੰਸਕਾਂ ਦਾ ਦਿਲ
(ਏਜੰਸੀ) ਟੋਕੀਓ। ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤ ਦੀ ਮੁੱਕੇਬਾਜ ਐੱਮਸੀ ਮੈਰੀਕਾਮ ਨੂੰ ਇੱਥੇ ਚੱਲ ਰਹੇ ਟੋਕੀਓ ਓਲੰਪਿਕ ’ਚ ਮਹਿਲਾ ਫਲਾਈਵੇਟ 51 ਕਿੱਲੋਗ੍ਰਾਮ ਭਾਰ ਵਰਗ ਦੇ ਰਾਊਂਡ-16 ਮੁਕਾਬਲੇ ’ਚ ਕੋਲੰਬੀਆ ਦੀ ਇੰਗ੍ਰੀਟ ਲੋਰੇਨਾ ਵਾਲੇਂਸਿਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਵੱਲੋਂ ਤਮਗੇ ਦੀ ਦਾਅਵੇਦਾਰ ਮੰਨੀ ਜਾ ਰਹੀ ਮੈਰੀਕਾਮ ਨੂੰ ਵਾਲੇਂਸਿਆ ਨੇ ਕਰੀਬੀ ਮੁਕਾਬਲੇ ’ਚ 3-2 ਨਾਲ ਹਰਾਇਆ ਮੈਰੀਕਾਮ ਨੇ ਇਸ ਤਰ੍ਹਾਂ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ’ਚ ਹਾਰਨ ਨਾਲ ਭਾਰਤ ਦੀ ਤਮਗੇ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ ਵਾਲੇਂਸਿਆ ਆਪਣੇ ਪ੍ਰਦਰਸ਼ਨ ਨਾਲ ਜਿੱਥੇ ਤਿੰਨ ਜੱਜਾਂ ਨੂੰ ਪ੍ਰਭਾਵਿਤ ਕਰਨ ’ਚ ਕਾਮਯਾਬ ਰਹੀ ਉੱਥੇ ਮੈਰੀਕਾਮ ਤੋਂ ਦੋ ਜੱਜ ਹੀ ਪ੍ਰਭਾਵਿਤ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ